ਐਂਟਰਟੇਨਮੈਂਡ ਡੈਸਕ- ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਨਾਲ ਛੇੜਛਾੜ ਕਰਕੇ ਫੈਲਾਈ ਗਈ ਗਲਤ ਜਾਣਕਾਰੀ 'ਤੇ ਆਖਰਕਾਰ ਆਪਣੀ ਚੁੱਪ ਤੋੜ ਦਿੱਤੀ ਹੈ। ਇਸ ਵੀਡੀਓ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ 'ਹੋਟਲ ਵਿੱਚ ਪੁਲਸ ਰੇਡ' ਦੀ ਕਹਾਣੀ ਨਾਲ ਪੇਸ਼ ਕੀਤਾ ਸੀ, ਜਦੋਂ ਕਿ ਅਸਲ ਵਿੱਚ ਇਹ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਭੋਗ ਸਮੇਂ ਦੀ ਸੀ। ਕੌਰ ਬੀ ਨੇ ਇਸ ਵਿਵਾਦਿਤ ਵੀਡੀਓ ਦੇ ਜਵਾਬ ਵਿੱਚ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਪੰਜ-ਛੇ ਮਹੀਨਿਆਂ ਤੋਂ ਇਸ ਵੀਡੀਓ ਨੂੰ ਅਣਦੇਖਾ ਕਰ ਰਹੀ ਸੀ, ਪਰ ਹੁਣ ਜਦੋਂ ਇਹ ਦੁਬਾਰਾ ਵਾਇਰਲ ਕੀਤੀ ਜਾਣ ਲੱਗੀ, ਖਾਸ ਕਰਕੇ ਟਿਕ-ਟੌਕ ਦੀ ਵਰਤੋਂ ਕਰਨ ਵਾਲੇ ਵਿਦੇਸ਼ੀ ਲੋਕਾਂ ਵੱਲੋਂ, ਤਾਂ ਉਨ੍ਹਾਂ ਨੂੰ ਜਵਾਬ ਦੇਣਾ ਪਿਆ।

ਕੌਰ ਬੀ ਦੇ ਜਵਾਬ ਦੇ ਮੁੱਖ ਬਿੰਦੂ:


ਪਰਮਜੀਤ ਸਿੰਘ ਹੰਸ ਦਾ ਧੰਨਵਾਦ: ਕੌਰ ਬੀ ਨੇ ਇਸ ਮਾਮਲੇ 'ਤੇ ਪਹਿਲਾਂ ਹੀ ਜਵਾਬ ਦੇਣ ਲਈ ਸਿੰਗਰ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ 'ਮੈਂ ਅੱਜ ਦੇਖਿਆ', 'ਤੁਹਾਡੀ ਵਰਗੇ ਬਹੁਤ ਸਾਰੇ ਚੰਗੇ ਪਰਿਵਾਰ ਸਾਡੇ ਨਾਲ ਜੁੜੇ ਹਨ, ਜਿਨ੍ਹਾਂ ਕਰਕੇ ਕੰਮ ਕਰਨਾ ਚੰਗਾ ਲੱਗਦਾ ਹੈ'।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com