ਨੈਸ਼ਨਲ ਡੈਸਕ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਹਾਜ਼ ਨੂੰ ਵੀਰਵਾਰ ਦੁਪਹਿਰ ਭੂਟਾਨ ਜਾਂਦੇ ਸਮੇਂ ਐਮਰਜੈਂਸੀ ਲੈਂਡਿੰਗ ਕਰਨੀ ਪਈ। ਵਿੱਤ ਮੰਤਰੀ ਨਵੀਂ ਦਿੱਲੀ ਤੋਂ ਭੂਟਾਨ ਦੀ ਰਾਜਧਾਨੀ ਥਿੰਫੂ ਲਈ ਉਡਾਣ ਭਰੀ ਸੀ ਪਰ ਭਾਰੀ ਮੀਂਹ ਅਤੇ ਵਾਯੂਮੰਡਲ ਦੇ ਦਬਾਅ ਵਿੱਚ ਅਚਾਨਕ ਗਿਰਾਵਟ ਆਉਣ ਕਾਰਨ ਪਾਇਲਟ ਨੂੰ ਸੁਰੱਖਿਆ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ 'ਤੇ ਜਹਾਜ਼ ਨੂੰ ਐਮਰਜੈਂਸੀ ਉਤਾਰਨਾ ਪਿਆ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ: 1 ਨਵੰਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਸੂਤਰਾਂ ਅਨੁਸਾਰ, ਇਹ ਫੈਸਲਾ ਸਾਵਧਾਨੀ ਅਤੇ ਸੁਰੱਖਿਆ ਉਪਾਅ ਵਜੋਂ ਲਿਆ ਗਿਆ ਸੀ। ਜਹਾਜ਼ ਸੁਰੱਖਿਅਤ ਉਤਰਿਆ ਅਤੇ ਸਾਰੇ ਯਾਤਰੀ ਪੂਰੀ ਤਰਾਂ ਨਾਲ ਸੁਰੱਖਿਅਤ ਹਨ। ਵਿੱਤ ਮੰਤਰੀ ਇਸ ਸਮੇਂ ਸਿਲੀਗੁੜੀ ਵਿੱਚ ਰਾਤ ਭਰ ਰੁਕਣਗੇ ਅਤੇ ਜੇਕਰ ਮੌਸਮ ਆਮ ਰਿਹਾ ਤਾਂ ਸ਼ੁੱਕਰਵਾਰ ਸਵੇਰੇ ਦੁਬਾਰਾ ਭੂਟਾਨ ਲਈ ਰਵਾਨਾ ਹੋਣਗੇ।
ਪੜ੍ਹੋ ਇਹ ਵੀ : ਸਾਬਕਾ CM ਚੰਨੀ 'ਤੇ ਵਰ੍ਹੇ PM ਮੋਦੀ, ਸਟੇਜ ਤੋਂ ਕਹਿ 'ਤੀ ਵੱਡੀ ਗੱਲ (ਵੀਡੀਓ)
ਜਾਣਕਾਰੀ ਮੁਤਾਬਕ ਨਿਰਮਲਾ ਸੀਤਾਰਮਨ ਦਾ ਦੌਰਾ 30 ਅਕਤੂਬਰ ਤੋਂ 2 ਨਵੰਬਰ, 2025 ਤੱਕ ਤੈਅ ਸੀ। ਉਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਇੱਕ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰ ਰਹੀ ਹੈ। ਇਸ ਦੌਰੇ ਨੂੰ ਭੂਟਾਨ ਨਾਲ ਭਾਰਤ ਦੇ ਆਰਥਿਕ, ਵਿੱਤੀ ਅਤੇ ਵਿਕਾਸ ਸੰਬੰਧੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ : 'ਸਿਰਫ਼ ਡਾਕਟਰ ਹੀ ਨਹੀਂ, ਪਤਨੀ ਵੀ...', Cough Syrup Case 'ਚ ਨਵਾਂ ਖੁਲਾਸਾ, ਮਚੀ ਹਫ਼ੜਾ-ਦਫ਼ੜੀ
 
 
Credit : www.jagbani.com