ਜਲੰਧਰ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਜਨਤਾ ਲਈ ਇਕ ਵੱਡੀ ਸੁਵਿਧਾ ਜਾਰੀ ਕਰਦਿਆਂ ਕਰਦਿਆਂ ''ਈਜ਼ੀ ਰਜਿਸਟਰੀ'' ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ। 
ਹੁਣ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈ ਰਹੇ ਹਨ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ਼ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ। ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ''ਈਜ਼ੀ ਰਜਿਸਟਰੀ'' ਪ੍ਰਣਾਲੀ ਨਾਲ ਸਬ-ਰਜਿਸਟ੍ਰਾਰ ਦੇ ਇਕਾਧਿਕਾਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਨਾਗਰਿਕ ਕਿਸੇ ਵੀ ਸਬ-ਰਜਿਸਟ੍ਰਾਰ ਦਫ਼ਤਰ ਜਾਂ ਆਪਣੇ ਘਰੋਂ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ। ਨਵੀਂ ਪ੍ਰਣਾਲੀ 'ਚ, ਹੁਣ ਰਜਿਸਟ੍ਰੇਸ਼ਨ ਜ਼ਿਲ੍ਹੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਵਿੱਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਪ੍ਰਣਾਲੀ ਨੂੰ ਜਨਤਾ ਨੂੰ ਸਮਰਪਿਤ ਕੀਤਾ ਸੀ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਤਹਿਸੀਲਾਂ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ, ਜੋਕਿ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅਤੇ ਲੋਕ ਇਸ ਸਕੀਮ ਦਾ ਬੇਹੱਦ ਲਾਭ ਲੈ ਰਹੇ ਹਨ।  
ਜਾਣੋ ਈਜ਼ੀ ਰਜਿਸਟੀਰੀ ਦੀਆਂ ਕੁਝ ਖ਼ਾਸ ਗੱਲ੍ਹਾਂ
ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ’ਚ ਆਪਣੀ ਡੀਡ ਕਰਵਾਓ ਰਜਿਸਟਰ 
48 ਘੰਟਿਆਂ ’ਚ ਪੂਰੀ ਆਨਲਾਈਨ ਜਾਂਚ 
ਹੁਣ ਆਪਣੀ ਡੀਡ ਆਨਲਾਈਨ ਬਣਵਾਓ-1076 ’ਤੇ ਕਾਲ ਕਰੋ ਜਾਂ ਆਪਣੇ ਸਬ ਰਜਿਸਟਰਾਰ ਦਫ਼ਤਰ ਦੇ ਸੇਵਾ ਕੇਂਦਰ ’ਚ ਜਾਓ
ਹੁਣ ਤਹਿਸੀਲਦਾਰਾਂ ਵੱਲੋਂ ਨਹੀਂ ਲੱਗਣਗੇ ਕੋਈ ਵੀ ਬੇਬੁਨਿਆਦ ਇਤਰਾਜ 
ਡੀਸੀ ਇਹ ਯਕੀਨੀ ਬਣਾਉਣਗੇ ਕਿ ਤੁਹਾਡੀ ਰਜਿਸਟਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਹੋ ਜਾਵੇ
ਰਿਸ਼ਵਤ ਮੰਗੇ ਜਾਣ ’ਤੇ ਵੱਟਸਐਪ ’ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। 
 - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
Credit : www.jagbani.com