ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਕ੍ਰਿਕਟ ਟੀਮ ਨੇ PM ਮੋਦੀ ਨਾਲ ਕੀਤੀ ਮੁਲਾਕਾਤ; ਦਿੱਤਾ ਖ਼ਾਸ ਤੋਹਫ਼ਾ

ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਕ੍ਰਿਕਟ ਟੀਮ ਨੇ PM ਮੋਦੀ ਨਾਲ ਕੀਤੀ ਮੁਲਾਕਾਤ; ਦਿੱਤਾ ਖ਼ਾਸ ਤੋਹਫ਼ਾ

ਨੈਸ਼ਨਲ ਡੈਸਕ - ICC ਵਨਡੇ ਵਰਲਡ ਕੱਪ 2025 ਦਾ ਖਿਤਾਬ ਜਿੱਤਣ ਤੋਂ ਬਾਅਦ, ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਇਹ ਟੀਮ ਬੁੱਧਵਾਰ ਨੂੰ 7 ਲੋਕ ਕਲਿਆਣ ਮਾਰਗ ਸਥਿਤ PM ਮੋਦੀ ਦੇ ਨਿਵਾਸ 'ਤੇ ਉਨ੍ਹਾਂ ਨੂੰ ਮਿਲਣ ਪਹੁੰਚੀ।

PM ਮੋਦੀ ਨੇ ਖਿਡਾਰੀਆਂ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟੀਮ ਦੀ ਇਸ ਗੱਲੋਂ ਖਾਸ ਤੌਰ 'ਤੇ ਪ੍ਰਸ਼ੰਸਾ ਕੀਤੀ ਕਿ ਲਗਾਤਾਰ ਤਿੰਨ ਹਾਰਾਂ ਅਤੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਟੂਰਨਾਮੈਂਟ ਵਿੱਚ ਜ਼ੋਰਦਾਰ ਵਾਪਸੀ ਕੀਤੀ। PM ਮੋਦੀ ਨੇ ਕਿਹਾ ਕਿ ਟੀਮ ਨੇ ਨਾ ਸਿਰਫ਼ ਖੇਡ ਦੇ ਮੈਦਾਨ 'ਤੇ, ਸਗੋਂ ਪੂਰੇ ਦੇਸ਼ ਦੇ ਦਿਲਾਂ ਵਿੱਚ ਵੀ ਜਗ੍ਹਾ ਬਣਾਈ ਹੈ।

ਇਸ ਮੁਲਾਕਾਤ ਦੌਰਾਨ, ਕਪਤਾਨ ਹਰਮਨਪ੍ਰੀਤ ਕੌਰ ਨੇ 2017 ਦੀ ਆਪਣੀ ਪਿਛਲੀ ਮੁਲਾਕਾਤ ਨੂੰ ਯਾਦ ਕੀਤਾ, ਜਦੋਂ ਉਹ ਵਰਲਡ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਬਿਨਾਂ ਟਰਾਫੀ ਦੇ PM ਮੋਦੀ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਹ ਟਰਾਫੀ ਦੇ ਨਾਲ ਮਿਲੇ ਹਨ, ਤਾਂ ਉਹ ਉਨ੍ਹਾਂ ਨੂੰ ਹੋਰ ਜ਼ਿਆਦਾ ਵਾਰ ਮਿਲਣਾ ਚਾਹੁੰਦੀ ਹੈ।

ਭਾਰਤੀ ਮਹਿਲਾ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਬੇਹੱਦ ਖ਼ਾਸ ਤੋਹਫ਼ਾ ਭੇਂਟ ਕੀਤਾ: ਸਾਰੇ ਖਿਡਾਰੀਆਂ ਦੇ ਦਸਤਖਤਾਂ ਵਾਲੀ ਇੱਕ ਜਰਸੀ। ਇਸ ਜਰਸੀ 'ਤੇ 'Namo' ਲਿਖਿਆ ਹੋਇਆ ਹੈ ਅਤੇ ਇਸਦਾ ਨੰਬਰ 1 ਹੈ। PM ਮੋਦੀ ਨੇ ਇਸ ਤੋਂ ਬਾਅਦ ਜਰਸੀ ਅਤੇ ਟਰਾਫੀ ਦੇ ਨਾਲ ਫੋਟੋ ਵੀ ਖਿਚਵਾਈ।

Credit : www.jagbani.com

  • TODAY TOP NEWS