ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਆਪਣੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨੂੰ ਦੇਸ਼ ਵਿੱਚ ਪ੍ਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਸੰਭਾਵਨਾ 'ਤੇ ਵਿਸਤ੍ਰਿਤ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਪੁਤਿਨ ਵੱਲੋਂ ਇਹ ਹੁਕਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਮਗਰੋਂ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਮੁੜ ਪ੍ਰਮਾਣੂ ਪ੍ਰੀਖਣ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਪੁਤਿਨ ਨੇ ਸਪੱਸ਼ਟ ਕੀਤਾ ਕਿ ਰੂਸ ਨੇ ਹੁਣ ਤੱਕ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ (CTBT) ਦਾ ਸਖ਼ਤੀ ਨਾਲ ਪਾਲਣ ਕੀਤਾ ਹੈ। ਉਨ੍ਹਾਂ ਕਿਹਾ, "ਜੇ ਅਮਰੀਕਾ ਜਾਂ ਕੋਈ ਹੋਰ ਪ੍ਰਮਾਣੂ ਸ਼ਕਤੀ ਪ੍ਰੀਖਣ ਕਰਦੀ ਹੈ, ਤਾਂ ਰੂਸ ਵੀ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅਜਿਹਾ ਹੀ ਕਰੇਗਾ।"
ਰੂਸ ਦੇ ਰੱਖਿਆ ਮੰਤਰੀ ਆਂਦਰੇਈ ਬੇਲੋਉਸੌਵ ਨੇ ਦੱਸਿਆ ਕਿ ਦੇਸ਼ ਦਾ ਆਰਕਟਿਕ ਖੇਤਰ ਵਿੱਚ ਸਥਿਤ ਨੋਵਾਇਆ ਜ਼ੇਮਲਿਆ ਪ੍ਰੀਖਣ ਸਥਾਨ ਬਹੁਤ ਘੱਟ ਸਮੇਂ ਵਿੱਚ ਪੂਰੀ ਤਰ੍ਹਾਂ ਸਰਗਰਮ ਕੀਤਾ ਜਾ ਸਕਦਾ ਹੈ।
ਅੰਤਰਰਾਸ਼ਟਰੀ ਸੁਰੱਖਿਆ ਮਾਹਿਰਾਂ ਅਨੁਸਾਰ, ਜੇਕਰ ਦੋਵੇਂ ਦੇਸ਼ ਮੁੜ ਪ੍ਰਮਾਣੂ ਪ੍ਰੀਖਣ ਸ਼ੁਰੂ ਕਰਦੇ ਹਨ ਤਾਂ ਇਹ ਕਦਮ ਗਲੋਬਲ ਹਥਿਆਰ ਨਿਯੰਤਰਣ ਵਿਵਸਥਾ ਲਈ ਗੰਭੀਰ ਖ਼ਤਰਾ ਸਾਬਤ ਹੋ ਸਕਦਾ ਹੈ।
Credit : www.jagbani.com