ਅੰਮ੍ਰਿਤਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪ੍ਰੀਖਿਆ ਹਾਲ ਦਾ ਦਰਵਾਜ਼ਾ ਤੋੜ ਅੰਦਰ ਪੇਪਰ ਦੇ ਰਹੇ ਪ੍ਰਵੰਸ਼ ਕਪਿਲਾ ਅਤੇ ਦੇਵ ਸ਼ਰਮਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਜਸਕਰਨ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- GNDU ਵਿਦਿਆਰਥੀਆਂ ਲਈ ਅਹਿਮ ਖ਼ਬਰ: ਮੁਲਤਵੀ ਹੋਈਆਂ ਪ੍ਰੀਖਿਆਵਾਂ , ਨਵੀਆਂ ਤਾਰੀਖਾਂ ਜਾਰੀ
ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ 8 ਦਸੰਬਰ ਨੂੰ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਝਗੜਾ ਹੋਇਆ ਸੀ, ਜਿਸ ਵਿੱਚ ਪ੍ਰੀਖਿਆ ਹਾਲ ਦਾ ਦਰਵਾਜ਼ਾ ਤੋੜਿਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ 3 ਦਸੰਬਰ ਨੂੰ ਪ੍ਰਵੰਸ਼ ਕਪਿਲਾ ਨੇ ਗੁਰਸੇਵਕ ਸਿੰਘ ਦੇ ਨਾਲ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ 8 ਦਸੰਬਰ ਨੂੰ ਸੋਸ਼ਲ ਸਾਇੰਸ ਵਿਭਾਗ ਦੇ ਜਸਕਰਨ ਸਿੰਘ ਅਤੇ ਲਾਅ ਵਿਭਾਗ ਦੇ ਅਮ੍ਰਿਤ ਸਿੰਘ ਨੇ ਆਪਣੇ 60 ਤੋਂ 70 ਸਾਥੀਆਂ ਨੂੰ ਨਾਲ ਲੈ ਕੇ ਯੂਨੀਵਰਸਿਟੀ ਕੈਂਪਸ ਦੇ ਲੇਕਚਰ ਥੀਏਟਰ ਵਿਚ ਚੱਲ ਰਹੀ ਪ੍ਰੀਖਿਆ ਦੌਰਾਨ ਦਰਵਾਜ਼ਾ ਤੋੜਿਆ ਅਤੇ ਦੇਵ ਸ਼ਰਮਾ ਅਤੇ ਪ੍ਰਵੰਸ਼ ਕਪਿਲਾ ਨਾਲ ਕੁੱਟਮਾਰ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ
Credit : www.jagbani.com