ਪਾਕਿ ਯੂਨੀਵਰਸਿਟੀ ’ਚ ਪੜ੍ਹਾਈ ਜਾਏਗੀ ਗੀਤਾ ਤੇ ਮਹਾਭਾਰਤ

ਪਾਕਿ ਯੂਨੀਵਰਸਿਟੀ ’ਚ ਪੜ੍ਹਾਈ ਜਾਏਗੀ ਗੀਤਾ ਤੇ ਮਹਾਭਾਰਤ

ਲਾਹੌਰ - ਵੰਡ ਤੋਂ ਬਾਅਦ ਪਹਿਲੀ ਵਾਰ ਸੰਸਕ੍ਰਿਤ ਪਾਕਿਸਤਾਨ ਦੀ ਕਿਸੇ ਯੂਨੀਵਰਸਿਟੀ ’ਚ ਵਾਪਸ ਆ ਗਈ ਹੈ। ਪਾਕਿਸਤਾਨੀ ਹੁਣ ਸੰਸਕ੍ਰਿਤ ਪੜ੍ਹਨਗੇ ਤੇ ਨਾਲ ਹੀ ਮਹਾਂਭਾਰਤ ਤੇ ਗੀਤਾ ਦੇ ਸੰਸਕ੍ਰਿਤ ਸ਼ਲੋਕਾਂ ਦਾ ਪਾਠ ਤੇ ਉਚਾਰਨ ਕਰਨਾ ਵੀ ਸਿੱਖਣਗੇ। ਸ਼ਲੋਕਾਂ ਦੇ ਅਰਥਾਂ ਨੂੰ ਸਮਝਦੇ ਹੋਏ ਉਹ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ।

ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ ’ਚ ਪਹਿਲੀ ਵਾਰ ਸੰਸਕ੍ਰਿਤ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਭਾਸ਼ਾਵਾਂ ਨੂੰ ਹੱਦਾਂ ਦੀਆਂ ਕੰਧਾਂ ਵਜੋਂ ਨਹੀਂ ਸਗੋਂ ਸੱਭਿਆਚਾਰਾਂ ਨੂੰ ਜੋੜਨ ਵਾਲੇ ਪੁਲਾਂ ਵਜੋਂ ਵੇਖਿਆ ਜਾਣਾ ਚਾਹੀਦਾ ਹੈ।

ਗੁਰਮਣੀ ਸੈਂਟਰ ਦੇ ਡਾਇਰੈਕਟਰ ਡਾ. ਅਲੀ ਉਸਮਾਨ ਦਾ ਮੰਨਣਾ ਹੈ ਕਿ ਅਗਲੇ 10 ਤੋਂ 15 ਸਾਲਾਂ ਅੰਦਰ ਅਜਿਹੀ ਤਬਦੀਲੀ ਆਵੇਗੀ ਕਿ ਪਾਕਿਸਤਾਨ ’ਚ ਪੈਦਾ ਤੇ ਵੱਡੇ ਹੋਏ ਬੱਚੇ ਗੀਤਾ ਤੇ ਮਹਾਂਭਾਰਤ ਦੇ ਵਿਦਵਾਨ ਬਣ ਜਾਣਗੇ।

ਫੋਰਮੈਨ ਕ੍ਰਿਸ਼ਚੀਅਨ ਕਾਲਜ ’ਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਡਾ. ਸ਼ਾਹਿਦ ਰਸ਼ੀਦ ਇਸ ਪੂਰੇ ਯਤਨ ਦੇ ਪਿੱਛੇ ਪ੍ਰੇਰਕ ਸ਼ਕਤੀ ਹਨ। ਉਹ ਲੰਬੇ ਸਮੇਂ ਤੋਂ ਸੰਸਕ੍ਰਿਤ ’ਚ ਦਿਲਚਸਪੀ ਰੱਖਦੇ ਹਨ। ਇਸ ਨੂੰ ਪਾਕਿਸਤਾਨ ’ਚ ਸੰਸਕ੍ਰਿਤ ਭਾਸ਼ਾ ਨੂੰ ਦੱਖਣੀ ਏਸ਼ੀਆਈ ਸੱਭਿਆਚਾਰਕ ਤੇ ਬੌਧਿਕ ਵਿਰਾਸਤ ਨਾਲ ਜੋੜਨ ਵੱਲ ਇਕ ਕਦਮ ਮੰਨਿਆ ਜਾ ਰਿਹਾ ਹੈ।

Credit : www.jagbani.com

  • TODAY TOP NEWS