ਗੈਜੇਟ ਡੈਸਕ- ਗੂਗਲ ਨੇ ਆਪਣੇ ਗਾਹਕਾਂ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਆਪਣੇ ਫ੍ਰੀ 'ਡਾਰਕ ਵੈੱਬ ਮਾਨੀਟਰਿੰਗ ਟੂਲ' ਨੂੰ ਬੰਦ ਕਰ ਦੇਵੇਗਾ। ਕੰਪਨੀ ਅਗਲੇ ਸਾਲ ਦੀ ਸ਼ੁਰੂਆਤ ਤੋਂ ਡਾਰਕ ਵੈੱਬ ਰਿਪੋਰਟ ਭੇਜਣਾ ਬੰਦ ਕਰ ਦੇਵੇਗੀ। ਇਹ ਟੂਲ ਯੂਜ਼ਰਜ਼ ਲਈ ਕਾਫੀ ਮਦਦਗਾਰ ਸੀ ਕਿਉਂਕਿ ਇਹ ਦੱਸਦਾ ਸੀ ਕਿ ਕੀ ਉਨ੍ਹਾਂ ਦੀ ਨਿੱਜੀ ਜਾਣਕਾਰੀ ਇੰਟਰਨੈੱਟ ਦੀ ਲੁਕੀ ਦੁਨੀਆ ਯਾਨੀ 'ਡਾਰਕ ਵੈੱਬ' 'ਤੇ ਲੀਕ ਹੋਈ ਹੈ ਜਾਂ ਨਹੀਂ।
ਕੀ ਸੀ ਇਹ ਟੂਲ ਅਤੇ ਕਿਵੇਂ ਕਰਦਾ ਸੀ ਕੰਮ
ਸ਼ੁਰੂਆਤ 'ਚ ਇਹ ਸਹੂਲਤ ਵਿਸ਼ੇਸ਼ ਰੂਪ ਨਾਲ 'ਗੂਗਲ ਵਨ' ਸਬਸਕ੍ਰਾਈਬਰਾਂ ਲਈ ਉਪਲੱਬਧ ਸੀ ਪਰ 2024 ਦੇ ਅੱਧ 'ਚ ਗੂਗਲ ਨੇ ਇਸਨੂੰ ਸਾਰੇ ਯੂਜ਼ਰਜ਼ ਲਈ ਫ੍ਰੀ ਕਰ ਦਿੱਤਾ ਸੀ। ਜਦੋਂ ਵੀ ਤੁਸੀਂ ਇਸਨੂੰ ਆਨ ਕਰਦੇ ਸੀ ਤਾਂ ਕਿਸੇ ਡਾਟਾ ਬ੍ਰੀਚ ਕਾਰਨ ਤੁਹਾਡਾ ਨਾਂ, ਈਮੇਲ ਪਤਾ ਜਾਂ ਫੋਨ ਨੰਬਰ ਲੀਕ ਹੋਣ 'ਤੇ ਤੁਹਾਨੂੰ ੀਫਿਕੇਸ਼ਨ ਮਿਲਦਾ ਸੀ। ਯੂਜ਼ਰ ਆਪਣੇ ਗੂਗਲ ਅਕਾਊਂਟ 'ਤੇ ਦੇਖ ਸਕਦੇ ਸਨ ਕਿ ਉਨ੍ਹਾਂ ਦਾ ਕਿਹੜਾ ਡਾਟਾ ਲੀਕ ਹੋਇਆ ਹੈ।

ਗੂਗਲ ਇਸਨੂੰ ਕਿਉਂ ਕਰ ਰਿਹਾ ਬੰਦ
ਗੂਗਲ ਨੇ ਆਪਣੇ ਈਮੇਲ 'ਚ ਦੱਸਿਆ ਕਿ ਉਹ ਡਾਰਕ ਵੈੱਬ ਰਿਪੋਰਟਾਂ ਨੂੰ ਇਸ ਲਈ ਬੰਦ ਕਰ ਰਿਹਾ ਹੈ ਕਿਉਂਕਿ 'ਫੀਡਬੈਕ ਤੋਂ ਪਤਾ ਲੱਗਾ ਹੈ ਕਿ ਇਹ ਟੂਲ ਯੂਜ਼ਰਜ਼ ਨੂੰ ਮਦਦਗਾਰ ਅਗਲੇ ਕਦਮ ਨਹੀਂ ਦੱਸਦਾ ਸੀ।' ਆਸਾਨ ਸ਼ਬਦਾਂ 'ਚ ਕਹੀਏ ਤਾਂ ਇਹ ਟੂਲ ਸਿਰਫ ਇਹ ਜਾਣਕਾਰੀ ਦਿੰਦਾ ਸੀ ਕਿ ਤੁਹਾਡਾ ਡਾਟਾ ਡਾਰਕ ਵੈੱਬ 'ਤੇ ਮੌਜੂਦ ਹੈ ਪਰ ਇਹ ਗਾਈਡ ਨਹੀਂ ਕਰਦਾ ਸੀ ਕਿ ਇਸਤੋਂ ਬਾਅਦ ਯੂਜ਼ਰਜ਼ ਨੂੰ ਸੁਰੱਖਿਆ ਲਈ ਕੀ ਕਰਨਾ ਚਾਹੀਦਾ ਹੈ। ਕੰਪਨੀ ਨੇ ਕਿਹਾ ਕਿ ਹੁਣ ਉਹ ਅਜਿਹੇ ਟੂਲਸ 'ਤੇ ਫੋਕਸ ਕਰੇਗੀ ਜੋ ਯੂਜ਼ਰਜ਼ ਨੂੰ ਸਪਸ਼ਟ ਅਤੇ ਕੰਮ ਆਉਣ ਵਾਲੇ ਕਦਮ ਚੁੱਕਣ 'ਚ ਮਦਦ ਕਰ ਸਕਣ।
ਇਹ ਤਰੀਕਾਂ ਹਨ ਅਹਿਮ
ਗੂਗਲ ਨੇ ਇਸ ਸਰਵਿਸ ਨੂੰ ਬੰਦ ਕਰਨ ਲਈ ਦੋ ਤਰੀਕਾਂ ਤੈਅ ਕੀਤੀਆਂ ਹਨ। 15 ਜਨਵਰੀ 2026 ਨੂੰ ਗੂਗਲ ਡਾਰਕ ਵੈੱਬ ਦੇ ਨਵੇਂ ਨਤੀਜਿਆਂ ਨੂੰ ਮਾਨੀਟਰ ਕਰਨਾ ਬੰਦ ਕਰ ਦੇਵੇਗਾ। 16 ਜਨਵਰੀ 2026 ਨੂੰ ਤੁਹਾਡੇ ਅਕਾਊਂਟ ਤੋਂ ਰਿਪੋਰਟ ਦਾ ਐਕਸੈਸ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਚਾਹੋ ਤਾਂ ਟੂਲ ਦੇ ਅਧਿਕਾਰਤ ਪੇਜ 'ਤੇ 'results with your info' ਸੈਕਸ਼ਨ 'ਚ ਜਾ ਕੇ ਹੁਣੇ ਹੀ ਆਪਣਾ ਮਾਨੀਟਰਿੰਗ ਪ੍ਰੋਫਾਈਲ ਨੂੰ ਹਟਾ ਸਕਦੇ ਹੋ।
Credit : www.jagbani.com