55 ਸਾਲ ਬਾਅਦ ਫਿਰ ਵੱਜੇ ਖ਼ਤਰੇ ਦੇ ਘੁੱਗੂ, ਨਹੀਂ ਭੁਲੇਗਾ ਸਾਲ 2025

55 ਸਾਲ ਬਾਅਦ ਫਿਰ ਵੱਜੇ ਖ਼ਤਰੇ ਦੇ ਘੁੱਗੂ, ਨਹੀਂ ਭੁਲੇਗਾ ਸਾਲ 2025

ਅੰਮ੍ਰਿਤਸਰ : ਸਾਲ 2025 ਵਿਚ ਦੌਰਾਨ ਜੋ ਕੁਝ ਹੋਇਆ, ਉਸ ਨੂੰ ਸਹਿਜੇ ਭੁਲਾਇਆ ਨਹੀਂ ਜਾ ਸਕਦਾ। ਇਤਿਹਾਸ ਵਿਚ ਪਹਿਲੀ ਵਾਰ ਅੰਮ੍ਰਿਤਸਰ ਵਿਚ ਇਕ ਮਹਿਲਾ ਡੀ. ਸੀ. ਸਾਕਸ਼ੀ ਸਾਹਨੀ ਨੂੰ ਤਾਇਨਾਤ ਕੀਤਾ ਗਿਆ ਅਤੇ ਇਸ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 55 ਸਾਲ ਬਾਅਦ ਏਅਰ-ਸਟ੍ਰਾਈਕ ਦੇ ਸਾਇਰਨ ਸੁਣਾਈ ਦਿੱਤੇ ਅਤੇ ‘ਆਪ੍ਰੇਸ਼ਨ ਸਿੰਧੂਰ’ ਤਹਿਤ ਕਈ ਦਿਨਾਂ ਤੱਕ ਬਲੈਕਆਊਟ ਹੁੰਦਾ ਰਿਹਾ। ਪਾਕਿਸਤਾਨੀ ਡਰੋਨਾਂ ਦੇ ਐੱਸ-400 ਡਿਫੈਂਸ ਸਿਸਟਮ ਨੇ ਧੂੜ ਚਟਾਈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਥੇ ਹੀ 37 ਸਾਲ ਬਾਅਦ ਅਜਨਾਲਾ ਵਿਚ ਹੜ੍ਹ ਆਏ, ਜਦਕਿ ਇਸ ਤੋਂ ਪਹਿਲਾਂ 1988 ਵਿਚ ਹੜ੍ਹ ਆਏ ਸਨ। ਸਰਹੱਦੀ ਪਿੰਡ ਘੋਨੇਵਾਲਾ ਤੋਂ ਟੁੱਟਾ ਧੁੱਸੀ ਬੰਨ੍ਹ ਇਕ-ਇਕ ਕਰ ਕੇ 20 ਸਥਾਨਾਂ ’ਤੇ ਟੁੱਟ ਗਿਆ ਅਤੇ ਦਰਜਨਾਂ ਪਿੰਡ ਵਿਚ 25-30 ਫੁੱਟ ਪਾਣੀ ਭਰ ਗਿਆ। ਪੂਰਾ ਜ਼ਿਲਾ ਪ੍ਰਸ਼ਾਸਨ ਕਈ ਹਫ਼ਤੇ ਤੱਕ ਲੋਕਾਂ ਦੇ ਰੈਸਕਿਊ ਵਿਚ ਲਗਾ ਰਿਹਾ ਅਤੇ ਡੀ. ਸੀ. ਸਾਕਸ਼ੀ ਸਾਹਨੀ, ਏ. ਡੀ. ਸੀ. ਰੋਹਿਤ ਗੁਪਤਾ, ਐੱਸ. ਐੱਸ. ਪੀ. ਮਨਿੰਦਰ ਸਿੰਘ ਸਮੇਤ ਸਮੂਹ ਪ੍ਰਬੰਧਕੀ ਅਤੇ ਪੁਲਸ ਅਧਿਕਾਰੀ ਪਾਣੀ ਵਿਚ ਉਤਰੇ ਅਤੇ ਲੋਕਾਂ ਦਾ ਰੈਸਕਿਊ ਕੀਤਾ। ਇੰਨਾ ਹੀ ਨਹੀਂ ਇਸ ਸਾਲ ਹੜ੍ਹ ਦੇ ਪਾਣੀ ਵਿਚ ਅਟਾਰ 1200 ਜੋ ਨਜ਼ਰ ਆਈ ਜੋ ਜ਼ਮੀਨ ਵਿਚ ਵੀ ਚੱਲਦੀ ਸੀ ਅਤੇ ਪਾਣੀ ਵਿਚ ਵੀ ਤੈਰਦੀ ਸੀ।

ਉਧਰ, ਜ਼ਿਲਾ ਪ੍ਰਬੰਧਕੀਏ ਕੰਪਲੈਕਸ ਦੇ ਉਸਾਰੀ ਵਿਚ ਘਟੀਆ ਕੁਆਲਿਟੀ ਦਾ ਮਟੀਰੀਅਲ ਲਗਾਏ ਜਾਣ ਦੇ ਜਾਂਚ 2025 ਵਿਚ ਵੀ ਠੰਡੀ ਰਹੀ, ਜਦਕਿ ਰੀਗੋ ਬ੍ਰਿਜ ਜਿਸ ਨੂੰ ਦਸੰਬਰ 2025 ਤੱਕ ਪੂਰਾ ਕੀਤਾ ਜਾਣਾ ਸੀ ਇਕ ਸਾਲ ਹੋਰ ਲਟਕ ਗਿਆ। ਸਰਕਾਰ ਵੱਲੋਂ ਸਾਲ 2025 ਵਿਚ ਹੀ ਈ. ਜੀ. ਰਜਿਸਟਰੀ ਸ਼ੁਰੂ ਕੀਤੀ ਗਈ ਅਤੇ ਇਸ ਸਾਲ ਕੁਝ ਅਜਿਹਾ ਹੋਇਆ ਜੋ ਪਹਿਲਾਂ ਕਦੇ ਨਹੀਂ ਹੋਇਆ। ਨਵ-ਨਿਯੁਕਤ ਡੀ. ਸੀ. ਦਲਵਿੰਦਰਜੀਤ ਸਿੰਘ ਦੀ ਸਾਈਬਰ ਅਪਰਾਧੀਆਂ ਵੱਲੋਂ ਨਕਲੀ ਆਈ. ਡੀ. ਬਣਾਈ ਗਈ ਅਤੇ ਦਫਤਰ ਦੇ ਕਰਮਚਾਰੀਆਂ ਤੋਂ ਰੁਪਇਆਂ ਦੀ ਮੰਗ ਕੀਤੀ ਗਈ। ਇਸ ਸਾਲ ਈਜੀ ਰਜਿਸਟਰੀ ਦੇ ਬਾਵਜੂਦ ਇਕ ਦੋ ਜਾਂ ਤਿੰਨ ਨਹੀਂ, ਸਗੋਂ 8 ਜਾਅਰੀ ਰਜਿਸਟਰੀਆਂ ਫੜੀਆਂ ਗਈਆਂ, ਜਿਸ ਦੀ ਜਾਂਚ ਜਾਰੀ ਹੈ।

ਆਰ. ਟੀ. ਏ. ਦਫਤਰ ਦੀ ਜਾਂਚ ਹੋਈ ਪਰ ਕੁਝ ਨਹੀਂ ਨਿਕਲਿਆ : ਸਾਲ 2025 ਵਿਚ ਹੀ ਆਰ. ਟੀ. ਏ. ਦਫਤਰ ਵਿਚ ਵਿਜੀਲੈਂਸ ਦੀ ਰੇਡ ਹੋਈ ਅਤੇ ਲੰਬੀ ਜਾਂਚ ਚੱਲੀ ਪਰ ਨਤੀਜਾ ਕੁਝ ਨਹੀਂ ਨਿਕਲਿਆ। ਇੰਨਾ ਕੁਝ ਹੋਣ ਦੇ ਬਾਵਜੂਦ ਟਰਾਂਸਪੋਰਟ ਸੇਵਾ ਸੋਸਾਇਟੀ ਦੇ ਕਰਮਚਾਰੀ ਸੁਖਜਿੰਦਰ ਵੱਲੋਂ 300 ਚਲਾਨਾਂ ਦਾ ਘੱਪਲਾ ਕੀਤਾ ਗਿਆ ਅਤੇ ਜੱਜ ਤੱਕ ਦੇ ਨਕਲੀ ਹਸਤਾਖਰ ਵੀ ਕੀਤੇ ਗਏ।

ਦੋ ਐੱਸ. ਐੱਸ. ਪੀ ਸਸਪੈਂਡ : ਸਾਲ 2025 ਵਿਚ ਪਹਿਲਾਂ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ ਮਨਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਅਤੇ ਉਸ ਤੋਂ ਬਾਅਦ ਐੱਸ. ਐੱਸ. ਪੀ. ਵਿਜੀਲੈਂਸ ਲਖਬੀਰ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ।

Credit : www.jagbani.com

  • TODAY TOP NEWS