ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪੰਜਾਬ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਦੇਸ਼ ਦੇ ਪ੍ਰਤਿਸ਼ਠਿਤ ਅਖ਼ਬਾਰ ਪੰਜਾਬ ਕੇਸਰੀ ਨੇ ਜਦੋਂ ਤੋਂ ਪੰਜਾਬ ਦੇ 'ਸੁਪਰ ਸੀਐੱਮ' ਦੇ 'ਸ਼ੀਸ਼ ਮਹਿਲ 2' ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ, ਉਦੋਂ ਤੋਂ ਸਰਕਾਰ ਨੇ ਆਪਣਾ ਪੂਰਾ ਸਰਕਾਰੀ ਤੰਤਰ ਅਖ਼ਬਾਰ ਦੇ ਪਿੱਛੇ ਲਗਾ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਦੇ ਰਵੱਈਏ ਦੀ ਤੁਲਨਾ 'ਹਿਟਲਰ' ਨਾਲ ਕਰਦਿਆਂ ਕਿਹਾ ਕਿ ਸੱਚਾਈ ਨੂੰ ਦਬਾਉਣ ਲਈ ਮੀਡੀਆ 'ਤੇ ਹਮਲੇ ਕੀਤੇ ਜਾ ਰਹੇ ਹਨ।
ਇਸ਼ਤਿਹਾਰਾਂ ਰਾਹੀਂ ਮੀਡੀਆ ਨੂੰ ਖ਼ਰੀਦਣ ਦੀ ਕੋਸ਼ਿਸ਼
ਮਾਲੀਵਾਲ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਰੋੜਾਂ ਰੁਪਏ ਦੇ ਸਰਕਾਰੀ ਇਸ਼ਤਿਹਾਰਾਂ (Ads) ਰਾਹੀਂ ਮੀਡੀਆ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਿਸ ਨੂੰ ਸਰਕਾਰੀ ਇਸ਼ਤਿਹਾਰ ਮਿਲੇਗਾ ਅਤੇ ਕਿਸ ਨੂੰ ਨਹੀਂ, ਇਸ ਦਾ ਫੈਸਲਾ ਦਿੱਲੀ ਵਿੱਚ ਬੈਠੇ ਲੋਕ ਕਰਦੇ ਹਨ। ਉਨ੍ਹਾਂ ਅਨੁਸਾਰ, ਜੋ ਮੀਡੀਆ ਅਦਾਰੇ ਸਰਕਾਰ ਦੀ ਤਾਰੀਫ਼ ਕਰਦੇ ਹਨ, ਉਨ੍ਹਾਂ ਦੇ ਇਸ਼ਤਿਹਾਰ ਵਧਾ ਦਿੱਤੇ ਜਾਂਦੇ ਹਨ, ਪਰ ਜੇਕਰ ਕੋਈ 1 ਫੀਸਦੀ ਵੀ ਨੈਗੇਟਿਵ (ਵਿਰੋਧੀ) ਖ਼ਬਰ ਲਿਖਦਾ ਹੈ, ਤਾਂ ਉਸਦੇ ਇਸ਼ਤਿਹਾਰ ਤੁਰੰਤ ਬੰਦ ਕਰ ਦਿੱਤੇ ਜਾਂਦੇ ਹਨ।
ਸਵਾਤੀ ਮਾਲੀਵਾਲ ਨੇ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਲਿਖਣ ਵਾਲੇ ਪੱਤਰਕਾਰਾਂ ਵਿਰੁੱਧ ਪੁਲਸ ਕਾਰਵਾਈ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਜਿਹੜੇ ਪੱਤਰਕਾਰ ਸਰਕਾਰ ਨੂੰ ਪਸੰਦ ਨਹੀਂ ਹਨ, ਉਨ੍ਹਾਂ ਦੀ ਮਾਨਤਾ (Accreditation) ਰੱਦ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਪੱਤਰਕਾਰਾਂ ਨੂੰ ਪੈਸੇ ਦੇ ਕੇ ਪੰਜਾਬ ਵਿੱਚ ਨੌਕਰੀਆਂ 'ਤੇ ਟ੍ਰਾਂਸਫ਼ਰ ਕਰਵਾਇਆ ਗਿਆ ਹੈ।
ਇਸ਼ਤਿਹਾਰਬਾਜ਼ੀ ਦੇ ਖ਼ਰਚੇ 'ਤੇ ਚੁੱਕੇ ਸਵਾਲ
ਉਨ੍ਹਾਂ ਅਨੁਸਾਰ, ਵੱਖ-ਵੱਖ ਵਿਭਾਗਾਂ ਵਿੱਚ ਇਸ਼ਤਿਹਾਰਬਾਜ਼ੀ 'ਤੇ ਕੀਤੇ ਜਾ ਰਹੇ ਖ਼ਰਚੇ ਨੂੰ ਲੁਕੋਇਆ ਜਾ ਰਿਹਾ ਹੈ। ਮਾਲੀਵਾਲ ਨੇ ਚਿਤਾਵਨੀ ਦਿੱਤੀ ਕਿ ਜਿਸ ਦਿਨ ਸਰਕਾਰ ਦੇ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਦਾ ਅਸਲ ਖ਼ਰਚਾ ਜਨਤਕ ਹੋ ਗਿਆ, ਉਸ ਦਿਨ ਸਭ ਦੇ ਹੋਸ਼ ਉੱਡ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com