Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ ਦੀ ਜ਼ਿੰਮੇਵਾਰੀ

Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ ਦੀ ਜ਼ਿੰਮੇਵਾਰੀ

ਜਲੰਧਰ- ਜਲੰਧਰ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰੇਆਮ ਗੋਲ਼ੀਆਂ ਮਾਰ ਕਤਲ ਕੀਤੇ 'ਆਪ' ਲੱਕੀ ਓਬਰਾਏ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੱਕੀ ਓਬਰਾਏ ਕਤਲ ਕਾਂਡ ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਵੱਲੋਂ ਲਈ ਗਈ ਹੈ। ਜੋਗਾ ਫੋਲੜੀਵਾਲ ਨੇ ਫੇਸਬੁੱਕ 'ਤੇ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਇਕ ਪੋਸਟ ਸਾਂਝੀ ਕੀਤੀ ਹੈ। ਸਾਂਝੀ ਕੀਤੀ ਗਈ ਪੋਸਟ ਵਿਚ ਜੋਗਾ ਫੋਲੜੀਵਾਲ ਨੇ ਲਿਖਿਆ ਕਿ ਜਿਹੜਾ ਅੱਜ ਲੱਕੀ ਓਬਰਾਏ ਦਾ ਜਲੰਧਰ 'ਚ ਕਤਲ ਹੋਇਆ ਆ, ਇਸ ਦੀ ਜ਼ਿੰਮੇਵਾਰੀ ਮੈ ਜੋਗਾ ਫੋਲੜੀਵਾਲ ਲੈਂਦਾ ਹਾਂ। ਇਹ ਕਤਲ ਆਪਾ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਅਤੇ ਜੋ ਸੋਸ਼ਲ ਮੀਡੀਆ 'ਤੇ ਇਸ ਨੂੰ 'ਆਪ' ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ, ਇਹ ਸਭ ਕੁਝ ਗਲਤ ਹੈ, ਇਹ ਇਕ ਬਹੁਤ ਵੱਡਾ ਨਸ਼ਾ ਤਸਕਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ ਤੇ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਹਨ। 

PunjabKesari

ਅੱਗੇ ਲਿਖਦੇ ਹੋਏ ਕਿਹਾ ਗਿਆ ਹੈ ਕਿ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਹੈ। ਨਾਲ ਹੀ ਦੱਸ ਦਈਏ ਇਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਕਰਕੇ 'ਆਪ' ਦਾ ਪੱਲਾ ਫੜਿਆ ਸੀ ਅਤੇ ਇਹ ਕੋਈ ਵੀ ਲੀਡਰ ਨੀਂ ਸੀ ਸਗੋਂ ਪੁਲਸ ਦਾ ਖ਼ਾਸ ਮੁਖ਼ਬਰ ਸੀ, ਇਹ ਆਪਣੇ ਕਾਲੇ ਕੰਮਾਂ ਕਰਕੇ ਪੁਲਸ ਨਾਲ ਸਾਂਝ ਰੱਖਦਾ ਸੀ ਅਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ ਤੇ ਬਾਕੀ ਇਸ ਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ, ਉਸ ਦਾ ਜਵਾਬ ਅਸੀਂ ਅੱਜ ਇਹਨੂੰ ਦੇ ਦਿੱਤਾ ਹੈ ਅਤੇ ਇਕ ਗੱਲ ਨਾਲ ਦੀ ਨਾਲ ਦਸ ਦਈਏ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਹਨ, ਉਨ੍ਹਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਅਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਕਿ ਇਹ ਕਤਲ ਨਾਜਾਇਜ਼ ਹੋਇਆ ਅਤੇ ਉਹ ਸਾਡੇ ਨਾਲ ਸੰਪਰਕ ਕਰ ਲਵੇ ਨਾ ਅੱਜ ਤਾਈਂ ਕਿਸੇ ਨਾਲ ਮਾੜੀ ਕੀਤੀ ਅਤੇ ਨਾ ਹੀ ਕਦੇ ਕਰਾਂਗੇ। ਫਿਲਹਾਲ ਜੋਗਾ ਫੋਲੜੀਵਾਲ ਵੱਲੋਂ ਪਾਈ ਗਈ ਪੋਸਟ ਦੀ 'ਜਗ ਬਾਣੀ' ਕੋਈ ਪੁਸ਼ਟੀ ਨਹੀਂ ਕਰਦਾ ਹੈ। Just wait and watch
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS