ਦਸੂਹਾ-ਨਾਗਲਾ ਰਾਸ਼ਟਰੀ ਰਾਜਮਾਰਗ ਦਸੂਹਾ ਨੇੜੇ ਚੱਕ ਕਾਸਮ ਉੱਚੀ ਬੱਸੀ ਵਿਖੇ ਅੱਜ ਸਵੇਰੇ ਇਕ ਟੂਰਿਸਟ ਬਸ ਜੋ ਦਿੱਲੀ ਤੋਂ ਜੰਮੂ ਜਾ ਰਹੀ ਸੀ ਅਤੇ ਪਠਾਨਕੋਟ ਸਾਈਡ ਤੋਂ ਦਸੂਹਾ ਵੱਲ ਆ ਰਹੇ ਟਰੱਕ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਸਾਹਿਬ ਕੰਪਨੀ ਦੀ ਟੂਰਿਸਟ ਬੱਸ ਦੇ ਡਰਾਈਵਰ ਮੁਸਤਾਕ ਅਹਿਮਦ ਪੁੱਤਰ ਫਰੂਕਦੀਨ ਅਹਿਮਦ ਬਾਸੀ ਜੰਮੂ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਲੋਕਾਂ ਨੇ ਪੁਲਸ ਦੀ ਮਦਦ ਨਾਲ ਉਸ ਨੂੰ ਬੱਸ ਦੇ ਸਟੇਰਿੰਗ ਤੋੜ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਾਹਰ ਕੱਢਿਆ ਦੋਵੇਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਦੁਰਗਾ ਦੱਤ ਪੁੱਤਰ ਹੇਮਰਾਜ ਵਾਸੀ ਨੱਕ ਧਾਮ ਮਜਬੂਤ ਲੋਢਾ ਉਦੋਂ ਪਰ ਜੰਮੂ ਵਿਜੇ ਕੁਮਾਰੀ ਪਤਨੀ ਮਨਿੰਦਰ ਕੁਮਾਰ ਬਾਸੀ ਕਠੂਆ ਅਤੇ ਇਕ ਹੋਰ ਸਵਾਰੀ ਗੰਭੀਰ ਜ਼ਖ਼ਮੀ ਹੋ ਗਈਆਂ।

ਉਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਾਇਆ ਗਿਆ। ਸੂਚਨਾ ਅਨੁਸਾਰ ਬਸ ਅਤੇ ਟਰੱਕ ਦੀ ਜਦੋਂ ਟੱਕਰ ਹੋਈ ਤਾਂ ਬਸ ਅੰਦਰ ਚੀਕ-ਚਿਹਾੜਾ ਪੈ ਗਿਆ। ਪਤਾ ਲੱਗਾ ਕਿ ਬਸ ਅੰਦਰ ਲਗਭਗ 18 ਸਵਾਰੀਆਂ ਸਵਾਰ ਸਨ। ਕੁਝ ਨੂੰ ਮਮੂਲੀ ਸੱਟਾਂ ਵੀ ਲੱਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਦਸੂਆ ਦੇ ਏ. ਐੱਸ. ਆਈ. ਮਹਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com