ਪੰਜਾਬ 'ਚ ਝੋਨੇ ਦੀ ਖ਼ਰੀਦ 'ਚ ਕਰੋੜਾਂ ਦਾ ਘਪਲਾ! ਕੇਂਦਰ ਨੇ ਸੂਬਾ ਸਰਕਾਰ ਤੋਂ 13 ਤਾਰੀਖ਼ ਤੱਕ ਮੰਗੀ ਰਿਪੋਰਟ

ਪੰਜਾਬ 'ਚ ਝੋਨੇ ਦੀ ਖ਼ਰੀਦ 'ਚ ਕਰੋੜਾਂ ਦਾ ਘਪਲਾ! ਕੇਂਦਰ ਨੇ ਸੂਬਾ ਸਰਕਾਰ ਤੋਂ 13 ਤਾਰੀਖ਼ ਤੱਕ ਮੰਗੀ ਰਿਪੋਰਟ

ਜਲੰਧਰ : ਪੰਜਾਬ ’ਚ ਝੋਨੇ ਦੀ ਖ਼ਰੀਦ ਦੇ ਮਾਮਲੇ ’ਚ ਬਹੁ-ਕਰੋੜੀ ਘਪਲਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ’ਚ ਪੰਜਾਬ ਦੀ ਮੌਜੂਦਾ ਆਮ ਆਦਮੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਦਰਅਸਲ ਪੰਜਾਬ ’ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਵੱਡੇ ਘਪਲੇ ਦੇ ਦੋਸ਼ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਪੂਰੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਣ ਲਈ ਕਿਹਾ ਹੈ। ਦੋਸ਼ ਹੈ ਕਿ 2025-26 ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ’ਚ ਫਰਜ਼ੀ ਖ਼ਰੀਦ ਦੇ ਜ਼ਰੀਏ ਕਰੀਬ 6,000 ਕਰੋੜ ਰੁਪਏ ਤੋਂ 10,000 ਕਰੋੜ ਰੁਪਏ ਤੱਕ ਦੀ ਵੱਡੀ ‘ਖੇਡ’ ਹੋਈ।
ਸ਼ਿਕਾਇਤ ਤੋਂ ਬਾਅਦ ਹੋਇਆ ਪਰਦਾਫਾਸ਼
ਇਹ ਘਪਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਇਸ ਦੀ ਇਕ ਸ਼ਿਕਾਇਤ ਕੇਂਦਰ ਦੇ ਕੋਲ ਪਹੁੰਚੀ ਹੈ। ਮਾਮਲੇ ਦੀ ਸ਼ਿਕਾਇਤ ਸੰਗਰੂਰ ਦੇ ਇਕ ਕਮੀਸ਼ਨ ਏਜੰਟ-ਕਮ-ਰਾਈਸ ਮਿੱਲ ਮਾਲਕ ਵੱਲੋਂ ਕੀਤੀ ਗਈ ਦੱਸੀ ਜਾ ਰਹੀ ਹੈ। ਦੋਸ਼ਾਂ ਮੁਤਾਬਕ ਮੰਡੀਆਂ ’ਚ ਕਮੀਸ਼ਨ ਏਜੰਟਾਂ ਨੇ ਕਿਸਾਨਾਂ ਦੇ ਨਾਂ ’ਤੇ ਫਰਜ਼ੀ ‘ਜੇ’ ਫਾਰਮ ਜਾਰੀ ਕੀਤੇ। ਇਨ੍ਹਾਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਭੁਗਤਾਨ ਕਿਸਾਨਾਂ ਦੇ ਖ਼ਾਤਿਆਂ ’ਚ ਦਿਖਾਇਆ ਗਿਆ ਪਰ ਅਸਲ ’ਚ ਪੈਸਾ ਕਿਸਾਨਾਂ, ਏਜੰਟਾਂ, ਰਾਈਸ ਮਿੱਲਰਾਂ ਅਤੇ ਖ਼ਰੀਦ ਏਜੰਸੀਆਂ ਨਾਲ ਜੁੜੇ ਕੁੱਝ ਕਰਮਚਾਰੀਆਂ ਦੇ ਵਿਚਾਲੇ ਵੰਡ ਲਿਆ ਗਿਆ। ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਹੈ ਕਿ ਬਾਅਦ ’ਚ ਸਸਤਾ ਝੋਨਾ ਦੂਜੇ ਸੂਬਿਆਂ ਤੋਂ ਲਿਆਂਦਾ ਗਿਆ, ਜੋ ਘੱਟੋ-ਘੱਟ ਸਮਰਥਨ ਮੁੱਲ ਤੋਂ ਲਗਭਗ 600 ਰੁਪਏ ਪ੍ਰਤੀ ਕੁਇੰਟਲ ਘੱਟ ਦਰ ’ਤੇ ਖ਼ਰੀਦਿਆ ਗਿਆ ਸੀ। ਇਸ ਨੂੰ ਪੰਜਾਬ ’ਚ ਐੱਮ. ਐੱਸ. ਪੀ. ’ਤੇ ਖ਼ਰੀਦਿਆ ਗਿਆ ਵਿਖਾ ਕੇ ਪੂਰਾ ਭੁਗਤਾਨ ਉਠਾ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS