ਪ੍ਰੈੱਸ ਦੀ ਆਜ਼ਾਦੀ ਤੇ ਲਾਅ ਐਂਡ ਆਰਡਰ ਖਤਰੇ 'ਚ : ਮਜੀਠੀਆ

ਪ੍ਰੈੱਸ ਦੀ ਆਜ਼ਾਦੀ ਤੇ ਲਾਅ ਐਂਡ ਆਰਡਰ ਖਤਰੇ 'ਚ : ਮਜੀਠੀਆ

ਭੁਲੱਥ : ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਉਹ ਅੱਜ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿਚ ਨਤਮਸਤਕ ਹੋਣ ਲਈ ਜਾ ਰਹੇ ਹਨ। ਉਨ੍ਹਾਂ ਨੂੰ ਮਿਲਣ ਲਈ ਰਸਤੇ ਵਿਚ ਵੱਖ-ਵੱਖ ਥਾਵਾਂ 'ਤੇ ਸੜਕਾਂ 'ਤੇ ਪਹੁੰਚੀਆਂ ਵੱਡੀ ਗਿਣਤੀ ਸੰਗਤਾਂ ਦੇ ਉਹ ਬਹੁਤ ਜ਼ਿਆਦਾ ਧੰਨਵਾਦੀ ਹਨ। ਮਜੀਠੀਆ ਨੇ ਆਖਿਆ ਕਿ ਸੰਗਤਾਂ ਦੀਆਂ ਅਰਦਾਸਾਂ ਸਦਕਾ ਹੀ ਉਹ ਜੇਲ੍ਹ ਵਿੱਚੋਂ ਬਾਹਰ ਆਏ ਹਨ, ਨਹੀਂ ਤਾਂ ਤਾਨਾਸ਼ਾਹ ਸਰਕਾਰਾਂ ਦੇ ਖਿਲਾਫ ਲੜਨਾ ਬੰਦੇ ਲਈ ਸੌਖਾ ਨਹੀਂ ਹੈ। 

PunjabKesari

ਉਨ੍ਹਾਂ ਕਿਹਾ ਕਿ ਅੱਜ ਪ੍ਰੈਸ ਦੀ ਆਜ਼ਾਦੀ ਅਤੇ ਲਾਅ ਐਂਡ ਆਰਡਰ ਖਤਰੇ 'ਚ ਹੈ। ਪੰਜਾਬ 5 ਲੋਕ ਕਰੋੜ ਦਾ ਕਰਜਾਈ ਹੋ ਗਿਆ ਹੈ। ਇੱਥੇ ਗਵਰਨੈਂਸ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਦਿੱਲੀ ਵਿੱਚ ਬੈਠੇ ਲੁਟੇਰੇ ਪੰਜਾਬ ਨੂੰ ਲੁੱਟ ਰਹੇ ਹਨ। ਮਜੀਠੀਆ ਨੇ ਆਖਿਆ ਕਿ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਲਾਅ ਐਂਡ ਆਰਡਰ ਢਹਿ ਢੇਰੀ ਹੋ ਗਿਆ ਹੈ। ਸਾਡਾ ਡੀ.ਜੀ.ਪੀ. ਟੈਂਪਰੇਰੀ ਹੈ, ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਇੱਥੇ ਪਰਮਾਨੈਂਟ ਡੀ.ਜੀ.ਪੀ. ਚਾਹੀਦਾ ਹੈ, ਜਿਹੜਾ ਕੁਰਸੀ ਬਚਾਉਣ ਤੱਕ ਸੀਮਤ ਨਾ ਰਹੇ, ਸਗੋਂ ਲੋਕਾਂ ਨੂੰ ਲਾਅ ਐਂਡ ਆਰਡਰ ਦੇਵੇ ਅਤੇ ਮਹਿਫੂਜ ਮਹਿਸੂਸ ਕਰਵਾਏ। 

PunjabKesari

ਮਜੀਠੀਆ ਨੇ ਆਪਣੇ ਕੇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਪਰਚਾ ਮੇਰੇ ਖਿਲਾਫ ਨਹੀਂ ਸੀ। ਇਹ ਹਰੇਕ ਉਸ ਪੰਜਾਬੀ ਦੇ ਖਿਲਾਫ ਸੀ, ਜਿਹੜਾ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਪਹਿਲਾਂ ਹੋਰ ਅਦਾਰਿਆਂ ਨੂੰ ਤੇ ਹੁਣ ਜਗਬਾਣੀ ਗਰੁੱਪ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਮਿੰਟੂ ਗੁਰਸਰੀਆ, ਕਦੇ ਮਾਣਿਕ ਗੋਇਲ ਤੇ ਮਨਿੰਦਰ ਸਮੇਤ ਜੋ ਵੀ ਸਰਕਾਰ ਖਿਲਾਫ ਬੋਲਦਾ ਹੈ, ਉਸ ਖਿਲਾਫ ਪਰਚਾ ਦੇ ਦਿੱਤਾ ਜਾਂਦਾ ਹੈ ਅਤੇ ਜੋ ਰਾਤ ਦੇ ਹਨੇਰੇ ਵਿਚ ਜਾ ਕੇ ਸਰਕਾਰ ਨੂੰ ਮਿਲਦੇ ਹਨ, ਉਨ੍ਹਾਂ ਨੂੰ ਥਾਪੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਪਾਣੀ ਬਚਾਉਣੇ ਹਨ,ਇਥੋਂ ਦੀ ਗੱਲ ਮੂਹਰੇ ਰੱਖਣੀ ਹੈ ਤਾਂ ਪੰਜਾਬੀਆਂ ਨੂੰ ਇਕੱਠੇ ਹੋ ਕੇ ਦਿੱਲੀ ਵਾਲਿਆਂ ਨੂੰ ਭਜਾਉਣਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS