ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93 ਗੈਂਗਸਟਰ ਸਰਗਰਮ

ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93 ਗੈਂਗਸਟਰ ਸਰਗਰਮ

ਜਲੰਧਰ- ਜਲੰਧਰ ਵਿਚ ਕ੍ਰਾਈਮ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ਜ਼ਿਲ੍ਹੇ 'ਚ ਸਤੰਬਰ ਤੋਂ ਫਰਵਰੀ ਦੇ ਅੰਤ ਤੱਕ ਯਾਨੀ ਕਿ 6 ਮਹੀਨਿਆਂ ਦੇ ਅੰਦਰ 15 ਵਾਰ ਗੋਲ਼ੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਮਾਮਲੇ ਜ਼ਿਆਦਾਤਰ ਜਬਰੀ ਵਸੂਲੀ ਅਤੇ ਰੰਜਿਸ਼ਨ ਨਾਲ ਸਬੰਧਤ ਸਨ। ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਹਾਲ ਹੀ ਵਿੱਚ ਹੋਇਆ ਕਤਲ ਵੀ ਇਸ ਲੜੀ ਵਿੱਚ ਸ਼ਾਮਲ ਹੈ। ਹੁਣ ਤੱਕ ਪੁਲਸ ਨੇ ਇਨ੍ਹਾਂ ਮਾਮਲਿਆਂ ਵਿੱਚ ਸਿਰਫ਼ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਛੇ ਮਹੀਨਿਆਂ ਵਿੱਚ ਗੋਲ਼ੀਆਂ ਚੱਲਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਰੰਜਿਸ਼ ਦੇ 7 ਮਾਮਲੇ ਹਨ ਜਦਕਿ ਫਿਰੌਤੀ ਦੇ 4 ਮਾਮਲੇ ਹਨ। ਬਾਕੀ ਮਾਮਲਿਆਂ ਵਿੱਚ ਪੁਲਸ ਇਹ ਕਹਿਣ ਲਈ ਤਿਆਰ ਨਹੀਂ ਹੈ ਕਿ ਗੋਲ਼ੀਆਂ ਦੁਸ਼ਮਣੀ ਕਾਰਨ ਚੱਲੀਆਂ ਸਨ ਜਾਂ ਫਿਰ ਰੰਜਿਸ਼ ਦੇ ਕਾਰਨ। ਇਸ ਦੇ ਨਾਲ ਪੁਲਸ ਇਹ ਵੀ ਪਤਾ ਨਹੀਂ ਲਗਾ ਸਕੀ ਹੈ ਕਿ ਗੋਲ਼ੀਆਂ ਕਿਸ ਨੇ ਚਲਾਈਆਂ ਸਨ। ਪੁਲਸ ਅਜੇ ਤੱਕ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਰਿਕਾਰਡ 'ਚ ਜਲੰਧਰ ਵਿਚ 7 ਪ੍ਰਮੁੱਖ ਗੈਂਗ ਸਰਗਰਮ
ਪੁਲਸ ਰਿਕਾਰਡ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ ਕੁੱਲ੍ਹ 93 ਗੈਂਗਸਟਰ ਸੂਚੀਬੱਧ ਹਨ, ਜਿਨ੍ਹਾਂ ਵਿੱਚੋਂ 64 ਪੁਲਸ ਦੀ ਹਿਰਾਸਤ ਤੋਂ ਬਾਹਰ ਹਨ। ਜ਼ਿਲ੍ਹੇ ਵਿੱਚ 7 ਵੱਡੇ ਗੈਂਗ ਸਰਗਰਮ ਹਨ। ਸਭ ਤੋਂ ਵੱਡਾ ਨੈੱਟਵਰਕ ਲਾਰੈਂਸ ਬਿਸ਼ਨੋਈ ਗੈਂਗ ਦਾ ਹੈ, ਜਿਸ ਦੇ 40 ਮੈਂਬਰ ਹਨ, ਜਿਨ੍ਹਾਂ ਵਿਚ 28 ਸ਼ਹਿਰ ਦੇ ਅਤੇ 12 ਪੇਂਡੂ ਖੇਤਰਾਂ ਤੋਂ ਸ਼ਾਮਲ ਹਨ। ਗੋਲਡੀ ਬਰਾੜ ਗੈਂਗ ਦੂਜੇ ਸਥਾਨ 'ਤੇ ਹੈ, ਜਿਸ ਦੇ 17 ਸਰਗਰਮ ਮੈਂਬਰ ਹਨ। ਬੰਬੀਹਾ ਗੈਂਗ ਅਤੇ ਰਿੰਦਾ-ਲੰਡਾ ਗੈਂਗ ਹਰੇਕ ਦੇ 12 ਮੈਂਬਰ ਸੂਚੀ ਵਿੱਚ ਹਨ। ਜੈਪਾਲ ਭੁੱਲਰ ਗੈਂਗ ਦੇ ਛੇ, ਰਵੀ ਬਲਾਚੌਰੀਆ ਗੈਂਗ ਦੇ ਪੰਜ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰ ਸੂਚੀਬੱਧ ਹਨ। ਅੰਕੜੇ ਦਰਸਾਉਂਦੇ ਹਨ ਕਿ ਲਗਭਗ 68 ਫ਼ੀਸਦੀ ਗੈਂਗਸਟਰ ਜੇਲ੍ਹ ਤੋਂ ਬਾਹਰ ਹਨ। 

ਬਾਹਰੀ ਸੂਬਿਆਂ ਦੇ ਗੈਂਗਸਟਰ ਸਰਗਰਮ 
ਇਸ ਸੂਚੀ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਅਪਰਾਧੀਆਂ ਦੇ ਨਾਮ ਵੀ ਸ਼ਾਮਲ ਹਨ। ਦਿਹਾਤੀ ਖੇਤਰ ਦੀ ਸੂਚੀ ਵਿੱਚ ਸੋਨੀਪਤ (ਹਰਿਆਣਾ) ਤੋਂ ਮੋਨੂੰ ਡਾਗਰ ਸ਼ਾਮਲ ਹੈ, ਜੋ ਇਸ ਸਮੇਂ ਜੇਲ੍ਹ ਵਿੱਚ ਹੈ। ਇਸੇ ਤਰ੍ਹਾਂ ਅਮਰੀਕ ਸਿੰਘ ਉਰਫ਼ ਵਿੱਕੀ ਮਰਾਡੋ, ਜੋਕਿ ਅਸਲ ਵਿੱਚ ਜਲੰਧਰ ਦਾ ਨਹੀਂ ਹੈ, ਇਥੇ ਸਰਗਰਮ ਮੰਨਿਆ ਜਾਂਦਾ ਹੈ। ਕਮਿਸ਼ਨਰੇਟ ਸੂਚੀ ਵਿੱਚ ਪੀਲੀਭੀਤ, ਉੱਤਰ ਪ੍ਰਦੇਸ਼ ਤੋਂ ਅਭਿਨਵ ਮਿਸ਼ਰਾ (ਬੰਬੀਹਾ ਗੈਂਗ) ਵੀ ਸ਼ਾਮਲ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਜਲੰਧਰ ਅੰਤਰਰਾਜੀ ਗੈਂਗਸਟਰਾਂ ਲਈ ਇਕ ਸਰਗਰਮ ਕੇਂਦਰ ਬਣਦਾ ਜਾ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਸੀ. ਸੀ. ਟੀ. ਵੀ. ਫੁਟੇਜ ਉਪਲੱਬਧ ਹੈ, ਫਿਰ ਵੀ ਪੁਲਸ ਗੋਲ਼ੀਬਾਰੀ ਕਰਨ ਵਾਲਿਆਂ ਅਤੇ ਮਾਸਟਰਮਾਈਂਡ ਦੀ ਪਛਾਣ ਕਰਨ ਵਿੱਚ ਸਫ਼ਲ ਨਹੀਂ ਹੋਈ ਹੈ। ਤਕਨੀਕੀ ਸਬੂਤਾਂ ਦੇ ਆਧਾਰ 'ਤੇ ਤਾਜ਼ਾ ਫਾਇਰਿੰਗ ਮਾਮਲਿਆਂ ਵਿਚ ਵੀ ਜਾਂਚ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਜਾਰੀ ਹੈ ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

'ਏ ਪਲਸ' ਕੈਟੇਗਿਰੀ ਦੇ 9 ਖ਼ਤਰਨਾਕ ਅਪਰਾਧੀ 
9 ਗੈਂਗਸਟਰ ਏ ਪਲਸ ਸ਼੍ਰੇਣੀ ਦੇ ਵਿਚ ਆਉਂਦੇ ਹਨ, ਜਿਨ੍ਹਾਂ ਵਿਚੋਂ 5 ਜੇਲ੍ਹ ਵਿਚ ਹਨ ਅਤੇ 4 ਬਾਹਰ ਹਨ। ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ। 

ਜੇਲ੍ਹ ਵਿੱਚ ਬੰਦ
ਨਰਿੰਦਰ ਕੁਮਾਰ ਉਰਫ਼ ਲੱਲੀ (ਬੰਬੀਹਾ ਗੈਂਗ), ਪੁਨੀਤ ਸ਼ਰਮਾ ਉਰਫ਼ ਪੁਨੀਤ ਲਖਨਪਾਲ (ਬੰਬੀਹਾ ਗੈਂਗ), ਅਮਰੀਕ ਸਿੰਘ ਉਰਫ਼ ਵਿੱਕੀ ਮਰਾਡੋ (ਰਿੰਦਾ-ਲੰਡਾ ਗੈਂਗ), ਗੁਰਪ੍ਰੀਤ ਸਿੰਘ ਉਰਫ਼ ਗੋਪੀ ਡੱਲੇਵਾਲੀਆ (ਬਿਸ਼ਨੋਈ ਗੈਂਗ), ਪਲਵਿੰਦਰ ਸਿੰਘ ਉਰਫ਼ ਪਿੰਦਾ (ਬਿਸ਼ਨੋਈ/ਭਗਵਾਨਪੁਰੀਆ ਗੈਂਗ)।
ਜੇਲ੍ਹ ਤੋਂ ਬਾਹਰ
ਦਲਜੀਤ ਸਿੰਘ ਉਰਫ਼ ਭਾਨਾ (ਬਿਸ਼ਨੋਈ ਗੈਂਗ), ਜਸਕਰਨ ਗੁੱਜਰ ਉਰਫ਼ ਕਾਜੂ ਗੁੱਜਰ (ਬਿਸ਼ਨੋਈ ਗੈਂਗ), ਵਿਜੇ ਕੁਮਾਰ (ਬੰਬੀਹਾ ਗੈਂਗ), ਮੁਹੰਮਦ ਜੈਸੀਨ ਉਰਫ਼ ਜੈਸੀ ਸਿਲੈਂਡਰ (ਗੋਲਡੀ ਬਰਾੜ ਗੈਂਗ)।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS