ਜੰਗ ਵਿਚਾਲੇ ਆ ਗਈ ਤੇਲ ਦੀ ਕਮੀ! ਖ਼ਤਰੇ 'ਚ ਫਸਲਾਂ ਦੀ ਕਟਾਈ, Sri Lanka 'ਤੇ ਖਾਧ ਸੰਕਟ

ਜੰਗ ਵਿਚਾਲੇ ਆ ਗਈ ਤੇਲ ਦੀ ਕਮੀ! ਖ਼ਤਰੇ 'ਚ ਫਸਲਾਂ ਦੀ ਕਟਾਈ, Sri Lanka 'ਤੇ ਖਾਧ ਸੰਕਟ

ਵੈੱਬ ਡੈਸਕ : ਇਜ਼ਰਾਈਲ ਈਰਾਨ ਦੀ ਜੰਗ ਵਿਚਾਲੇ ਦੁਨੀਆ ਦੀਆਂ ਵੱਡੀਆਂ ਤੇਲ ਕੰਪਨੀਆਂ ਆਰਜ਼ੀ ਤੌਰ ਉੱਤੇ ਬੰਦ ਹਨ। ਇਸ ਦੇ ਨਾਲ ਹੀ ਈਰਾਨ ਨੇ ਹੋਰਮੁਜ਼ ਦਾ ਰਸਤਾ ਵੀ ਬੰਦ ਕਰ ਦਿੱਤਾ ਹੈ। ਦੁਨੀਆ ਭਰ ਵਿਚ ਤੇਲ ਦਾ ਸੰਕਟ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ। ਸ਼੍ਰੀਲੰਕਾ, ਜੋ ਪਹਿਲਾਂ ਹੀ ਈਂਧਨ ਦੀ ਕਮੀ ਨਾਲ ਜੂਝ ਰਿਹਾ ਹੈ, ਈਂਧਨ ਸੰਕਟ ਹੋਰ ਵਧ ਗਿਆ ਹੈ, ਜਿਸ ਕਾਰਨ ਦੇਸ਼ 'ਚ ਝੋਨੇ ਦੀ ਕਟਾਈ ਦਾ ਕੰਮ ਗੰਭੀਰ ਖਤਰੇ 'ਚ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰ ਕੋਲ ਕਥਿਤ ਤੌਰ 'ਤੇ ਸਿਰਫ਼ ਇੱਕ ਮਹੀਨੇ ਦਾ ਬਾਲਣ ਸਟਾਕ ਹੀ ਬਚਿਆ ਹੈ।

ਡੀਜ਼ਲ ਦੀ ਭਾਰੀ ਲੋੜ
ਨੈਸ਼ਨਲ ਫਾਰਮਰਜ਼ ਯੂਨੀਅਨ ਦੀ ਪ੍ਰਧਾਨ ਅਨੁਰਾਧਾ ਟੇਨਾਕੂਨ ਅਨੁਸਾਰ, ਲਗਭਗ 8,00,000 ਏਕੜ ਝੋਨੇ ਦੇ ਖੇਤਾਂ ਦੀ ਕਟਾਈ ਲਈ ਘੱਟੋ-ਘੱਟ 80 ਲੱਖ ਲੀਟਰ ਡੀਜ਼ਲ ਦੀ ਲੋੜ ਹੈ। ਇੱਕ ਹਾਰਵੈਸਟਰ (ਕਟਾਈ ਵਾਲੀ ਮਸ਼ੀਨ) ਨੂੰ ਪ੍ਰਤੀ ਏਕੜ 10 ਤੋਂ 12 ਲੀਟਰ ਡੀਜ਼ਲ ਦੀ ਲੋੜ ਹੁੰਦੀ ਹੈ।

ਬਾਲਣ ਦੀ ਇਸ ਕਮੀ ਨੇ ਅਨੁਰਾਧਾਪੁਰਾ, ਪੋਲੋਨਾਰੂਵਾ ਅਤੇ ਮਹਾਵੇਲੀ ਜ਼ੋਨ ਸੀ ਵਰਗੇ ਪ੍ਰਮੁੱਖ ਖੇਤੀਬਾੜੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿੱਥੇ ਵਰਤਮਾਨ ਵਿੱਚ ਕਟਾਈ ਦਾ ਕੰਮ ਚੱਲ ਰਿਹਾ ਹੈ।

ਖਾਧ ਸੰਕਟ ਦੀ ਚਿਤਾਵਨੀ
ਜੇਕਰ ਬਾਲਣ ਦੇ ਸੀਮਤ ਭੰਡਾਰ ਦਾ ਸਹੀ ਪ੍ਰਬੰਧਨ ਨਾ ਕੀਤਾ ਗਿਆ ਅਤੇ ਖੇਤੀਬਾੜੀ ਗਤੀਵਿਧੀਆਂ ਨੂੰ ਪਹਿਲ ਨਾ ਦਿੱਤੀ ਗਈ ਤਾਂ ਦੇਸ਼ ਨੂੰ ਨੇੜਲੇ ਭਵਿੱਖ ਵਿੱਚ ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਸਾਨਾਂ ਦੀਆਂ ਮੁਸ਼ਕਲਾਂ
ਹਾਰਵੈਸਟਰਾਂ ਜਾਂ ਪਾਣੀ ਦੇ ਪੰਪਾਂ ਨੂੰ ਸਿੱਧਾ ਫਿਊਲ ਸਟੇਸ਼ਨਾਂ 'ਤੇ ਲੈ ਕੇ ਜਾਣਾ ਸੰਭਵ ਨਹੀਂ ਹੈ। ਕਿਸਾਨ ਆਮ ਤੌਰ 'ਤੇ ਡਰੰਮਾਂ 'ਚ ਤੇਲ ਲੈਂਦੇ ਹਨ, ਪਰ ਕਈ ਫਿਊਲ ਸਟੇਸ਼ਨਾਂ ਨੇ ਬਾਹਰ ਲਿਜਾਣ ਲਈ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਕਿਸਾਨ ਬੇਹੱਦ ਮੁਸ਼ਕਲ ਸਥਿਤੀ 'ਚ ਫਸ ਗਏ ਹਨ। ਸ੍ਰੀਲੰਕਾ ਦੀ ਇਹ ਸਥਿਤੀ ਦਰਸਾਉਂਦੀ ਹੈ ਕਿ ਬਾਲਣ ਦੀ ਕਮੀ ਕਿਸ ਤਰ੍ਹਾਂ ਕਿਸੇ ਦੇਸ਼ ਦੀ ਖੇਤੀਬਾੜੀ ਅਤੇ ਸਮੁੱਚੀ ਭੋਜਨ ਸੁਰੱਖਿਆ ਨੂੰ ਤਬਾਹ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS