ਤੇਹਰਾਨ : ਈਰਾਨ ਦੀ ਜਲ ਸੈਨਾ ਨੇ ਵੀਰਵਾਰ ਨੂੰ ਫਾਰਸ ਦੀ ਖਾੜੀ ਵਿੱਚ ਇੱਕ ਅਮਰੀਕੀ ਟੈਂਕਰ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਸਰਕਾਰੀ ਟੈਲੀਵਿਜ਼ਨ 'ਤੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਫਾਰਸ ਦੀ ਖਾੜੀ ਦੇ ਉੱਤਰ 'ਚ ਇੱਕ ਜਹਾਜ਼ ਮਿਜ਼ਾਈਲ ਦੀ ਲਪੇਟ 'ਚ ਆ ਗਿਆ ਹੈ ਤੇ ਉਸ ਨੂੰ ਅੱਗ ਲੱਗੀ ਹੋਈ ਹੈ। IRGC ਨੇ ਇਹ ਵੀ ਕਿਹਾ ਹੈ ਕਿ ਖਾੜੀ ਤੇ ਹਿੰਦ ਮਹਾਸਾਗਰ ਦੇ ਵਿਚਕਾਰ ਸਥਿਤ ਹੋਰਮੂਜ਼ ਜਲਡਮਰੂਮੱਧ (Strait of Hormuz) 'ਤੇ ਉਨ੍ਹਾਂ ਦਾ 'ਪੂਰਨ ਕੰਟਰੋਲ' ਹੈ।
ਹਾਲਾਂਕਿ, ਇਸ ਘਟਨਾ ਦੀ ਅਜੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ, ਬ੍ਰਿਟੇਨ ਮੈਰੀਟਾਈਮ ਟ੍ਰੇਡ ਆਰਗੇਨਾਈਜ਼ੇਸ਼ਨ (UKMTO) ਨੇ ਦੱਸਿਆ ਕਿ ਅੱਜ ਸਵੇਰੇ ਉੱਤਰੀ ਖਾੜੀ ਵਿੱਚ ਕੁਵੈਤ ਦੇ ਤੱਟ ਨੇੜੇ ਇੱਕ ਟੈਂਕਰ 'ਤੇ ਹਮਲਾ ਹੋਇਆ ਹੈ। UKMTO ਦੇ ਅਨੁਸਾਰ, ਲੰਗਰ ਪਾ ਕੇ ਖੜ੍ਹੇ ਇੱਕ ਟੈਂਕਰ ਦੇ ਮਾਸਟਰ ਨੇ ਜਹਾਜ਼ ਦੇ ਖੱਬੇ ਪਾਸੇ ਇੱਕ ਵੱਡਾ ਧਮਾਕਾ ਹੋਣ ਦੀ ਸੂਚਨਾ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਜਹਾਜ਼ ਦੇ ਕਾਰਗੋ ਟੈਂਕ ਵਿੱਚੋਂ ਤੇਲ ਰਿਸ ਰਿਹਾ ਹੈ, ਜਿਸ ਨਾਲ ਵਾਤਾਵਰਣ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਜਹਾਜ਼ ਵਿੱਚ ਪਾਣੀ ਭਰ ਗਿਆ ਹੈ, ਪਰ IRGC ਦੇ ਦਾਅਵੇ ਦੇ ਉਲਟ, ਉੱਥੇ ਅੱਗ ਲੱਗਣ ਦੀ ਕੋਈ ਖਬਰ ਨਹੀਂ ਮਿਲੀ ਹੈ। ਰਾਹਤ ਦੀ ਗੱਲ ਇਹ ਹੈ ਕਿ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਅਤੇ ਤੰਦਰੁਸਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com