ਮਿਡਲ ਈਸਟ ਜੰਗ : ਦੁਬਈ 'ਚ ਰਮਜ਼ਾਨ ਨਾਲ ਸਬੰਧਤ 60 ਸਾਲ ਪੁਰਾਣੀ ਟੁੱਟੀ ਪਰੰਪਰਾ

ਮਿਡਲ ਈਸਟ ਜੰਗ : ਦੁਬਈ 'ਚ ਰਮਜ਼ਾਨ ਨਾਲ ਸਬੰਧਤ 60 ਸਾਲ ਪੁਰਾਣੀ ਟੁੱਟੀ ਪਰੰਪਰਾ

ਦੁਬਈ: ਮੱਧ ਪੂਰਬ ਵਿੱਚ ਜਾਰੀ ਈਰਾਨ-ਅਮਰੀਕਾ-ਇਜ਼ਰਾਈਲ ਜੰਗ ਦਾ ਅਸਰ ਹੁਣ ਸਦੀਆਂ ਪੁਰਾਣੀਆਂ ਧਾਰਮਿਕ ਪਰੰਪਰਾਵਾਂ 'ਤੇ ਵੀ ਪੈਣ ਲੱਗਾ ਹੈ। ਸਰੋਤਾਂ ਅਨੁਸਾਰ ਦੁਬਈ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ 'ਰੋਜ਼ਾ ਇਫ਼ਤਾਰ' ਦੇ ਸਮੇਂ ਤੋਪ ਦਾਗਣ ਦੀ ਦਹਾਕਿਆਂ ਪੁਰਾਣੀ ਪਰੰਪਰਾ ਨੂੰ ਸੁਰੱਖਿਆ ਕਾਰਨਾਂ ਕਰਕੇ ਅਚਾਨਕ ਰੋਕ ਦਿੱਤਾ ਗਿਆ ਹੈ। 28 ਫਰਵਰੀ ਤੋਂ ਬਾਅਦ ਇਫ਼ਤਾਰ ਸਮੇਂ ਤੋਪ ਦੇ ਗੋਲੇ ਦੀ ਗੂੰਜ ਸੁਣਾਈ ਨਹੀਂ ਦੇ ਰਹੀ। ਦੁਬਈ ਸਮੇਤ ਸੰਯੁਕਤ ਅਰਬ ਅਮੀਰਾਤ ਵਿਚ ਫਿਲਹਾਲ ਤੋਪ ਦਾਗਣ ਦੀ ਪਰੰਪਰਾ ਫਿਲਹਾਲ ਰੋਕ ਦਿੱਤੀ ਗਈ ਹੈ।

ਅਫਰਾ-ਤਫਰੀ ਤੋਂ ਬਚਣ ਲਈ ਲਿਆ ਫੈਸਲਾ 

ਦੁਬਈ ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਰਾਨ ਅਤੇ ਅਮਰੀਕਾ/ਇਜ਼ਰਾਈਲ ਵਿਚਕਾਰ ਜੰਗ ਕਾਰਨ ਖੇਤਰ ਵਿੱਚ ਤਣਾਅ ਬਹੁਤ ਜ਼ਿਆਦਾ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਤੋਪ ਦੀ ਤੇਜ਼ ਗੂੰਜ ਸੁਣ ਕੇ ਲੋਕਾਂ ਵਿੱਚ ਦਹਿਸ਼ਤ ਅਤੇ ਅਫਰਾ-ਤਫਰੀ ਮੱਚ ਸਕਦੀ ਹੈ, ਕਿਉਂਕਿ ਨਾਗਰਿਕ ਇਸ ਨੂੰ ਮਿਜ਼ਾਈਲ ਹਮਲੇ ਜਾਂ ਕਿਸੇ ਹੋਰ ਧਮਾਕੇ ਦੀ ਆਵਾਜ਼ ਸਮਝ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਮਿਡਲ ਈਸਟ ਜੰਗ  : ਹਿਜ਼ਬੁੱਲਾ ਦਾ  ਇਜ਼ਰਾਈਲ 'ਤੇ ਵੱਡਾ ਹਮਲਾ , 58 ਲੋਕ ਜ਼ਖਮੀ

ਤੋਪ ਦੀ ਜਗ੍ਹਾ ਹੁਣ ਵੱਜਣਗੇ ਢੋਲ 

ਨਾਗਰਿਕਾਂ ਦੀ ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਨੂੰ ਪਹਿਲ ਦਿੰਦੇ ਹੋਏ ਦੁਬਈ ਪੁਲਿਸ ਨੇ ਇੱਕ ਵਿਕਲਪਿਕ ਇੰਤਜ਼ਾਮ ਕੀਤਾ ਹੈ। ਹੁਣ ਤੋਪ ਚਲਾਉਣ ਦੀ ਬਜਾਏ, ਇਫ਼ਤਾਰ ਦੇ ਸਮੇਂ ਦੀ ਜਾਣਕਾਰੀ ਦੇਣ ਲਈ ਪਰੰਪਰਾਗਤ ਢੋਲ (ਡਰੱਮ) ਵਜਾਏ ਜਾ ਰਹੇ ਹਨ। ਇਸ ਦਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਅਤੇ ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਡਰ ਨੂੰ ਫੈਲਣ ਤੋਂ ਰੋਕਣਾ ਹੈ।

ਜੰਗ ਦਾ ਅਸਰ 

ਸਰੋਤ ਦੱਸਦੇ ਹਨ ਕਿ ਈਰਾਨ ਲਗਾਤਾਰ ਖਾੜੀ ਦੇਸ਼ਾਂ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਦੁਬਈ 'ਤੇ ਵੀ ਹਮਲਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਇਸੇ ਕਾਰਨ 28 ਫਰਵਰੀ ਤੋਂ ਬਾਅਦ ਇਫ਼ਤਾਰ ਵੇਲੇ ਤੋਪ ਦੇ ਗੋਲੇ ਦੀ ਗੂੰਜ ਸੁਣਾਈ ਨਹੀਂ ਦਿੱਤੀ ਹੈ।

ਪਰੰਪਰਾ ਦਾ ਇਤਿਹਾਸ 

ਦੁਬਈ ਪੁਲਿਸ ਪਿਛਲੇ 6 ਦਹਾਕਿਆਂ (60 ਸਾਲ) ਤੋਂ ਵੱਧ ਸਮੇਂ ਤੋਂ ਇਸ ਪ੍ਰਥਾ ਦਾ ਪਾਲਣ ਕਰ ਰਹੀ ਸੀ। ਆਮ ਤੌਰ 'ਤੇ ਰਮਜ਼ਾਨ ਦੌਰਾਨ ਰੋਜ਼ਾਨਾ ਇਫ਼ਤਾਰ ਵੇਲੇ ਸੂਰਜ ਡੁੱਬਣ ਦਾ ਸੰਕੇਤ ਦੇਣ ਲਈ ਇਕ ਗੋਲਾ ਦਾਗਿਆ ਜਾਂਦਾ ਸੀ। ਪੂਰੇ ਰਮਜ਼ਾਨ ਮਹੀਨੇ ਵਿੱਚ ਚੰਦ ਦਿਖਣ ਤੋਂ ਲੈ ਕੇ ਈਦ ਤੱਕ ਕੁੱਲ 35 ਗੋਲੇ ਦਾਗੇ ਜਾਂਦੇ ਸਨ। ਦੁਬਈ ਵਿੱਚ ਇਹ ਪਰੰਪਰਾ ਸੈਲਾਨੀਆਂ ਅਤੇ ਸਥਾਨਕ ਪਰਿਵਾਰਾਂ ਲਈ ਖਿੱਚ ਦਾ ਕੇਂਦਰ ਹੁੰਦੀ ਸੀ, ਪਰ ਮੌਜੂਦਾ ਜੰਗੀ ਹਾਲਾਤ ਨੇ ਇਸ ਨੂੰ ਅਸਥਾਈ ਤੌਰ 'ਤੇ ਰੋਕਣ ਲਈ ਮਜਬੂਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS