ਤੀਜੀ World War ਵੱਲ ਇਕ ਹੋਰ ਕਦਮ! ਈਰਾਨ ਨੇ 48 ਘੰਟਿਆਂ 'ਚ 3 NATO ਦੇਸ਼ਾਂ 'ਤੇ ਕਰ 'ਤਾ ਹਮਲਾ

ਤੀਜੀ World War ਵੱਲ ਇਕ ਹੋਰ ਕਦਮ! ਈਰਾਨ ਨੇ 48 ਘੰਟਿਆਂ 'ਚ 3 NATO ਦੇਸ਼ਾਂ 'ਤੇ ਕਰ 'ਤਾ ਹਮਲਾ

ਇੰਟਰਨੈਸ਼ਨਲ ਡੈਸਕ: ਮੱਧ ਪੂਰਬ ਵਿੱਚ ਜਾਰੀ ਜੰਗ ਹੁਣ ਇੱਕ ਬੇਹੱਦ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ, ਜਿੱਥੋਂ ਤੀਜੇ ਵਿਸ਼ਵ ਯੁੱਧ ਦੀ ਆਹਟ ਸੁਣਾਈ ਦੇਣ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਿਛਲੇ 48 ਘੰਟਿਆਂ ਦੇ ਅੰਦਰ ਈਰਾਨ ਅਤੇ ਉਸਦੇ ਸਹਿਯੋਗੀ ਮਿਲੀਸ਼ੀਆ ਸਮੂਹਾਂ ਨੇ ਸਿੱਧੇ ਤੌਰ 'ਤੇ ਤਿੰਨ ਨਾਟੋ ਮੈਂਬਰ ਦੇਸ਼ਾਂ—ਫਰਾਂਸ, ਇਟਲੀ ਅਤੇ ਤੁਰਕੀ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਨੇ ਨਾ ਸਿਰਫ਼ ਖੇਤਰੀ ਤਣਾਅ ਵਧਾ ਦਿੱਤਾ ਹੈ, ਸਗੋਂ ਨਾਟੋ ਦੇ ਇਸ ਜੰਗ ਵਿੱਚ ਸਿੱਧੇ ਤੌਰ 'ਤੇ ਕੁੱਦਣ ਦੀ ਸੰਭਾਵਨਾ ਵੀ ਪੈਦਾ ਕਰ ਦਿੱਤੀ ਹੈ।

ਫਰਾਂਸੀਸੀ ਸੈਨਿਕ ਦੀ ਮੌਤ ਅਤੇ ਰਾਸ਼ਟਰਪਤੀ ਮੈਕਰੋਨ ਦੀ ਚੇਤਾਵਨੀ 

ਸਭ ਤੋਂ ਗੰਭੀਰ ਘਟਨਾ ਇਰਾਕ ਦੇ ਇਰਬਿਲ ਕੋਲ ਵਾਪਰੀ, ਜਿੱਥੇ ਈਰਾਨ ਸਮਰਥਿਤ ਮਿਲੀਸ਼ੀਆ ਦੇ ਡਰੋਨ ਹਮਲੇ ਵਿੱਚ ਫਰਾਂਸ ਦੇ ਇੱਕ ਫੌਜੀ ਅਧਿਕਾਰੀ, ਅਰਨੋ ਫਰੇਨ (Arno Freyn) ਦੀ ਮੌਤ ਹੋ ਗਈ। ਇਸ ਹਮਲੇ ਵਿੱਚ 6 ਹੋਰ ਸੈਨਿਕ ਜ਼ਖ਼ਮੀ ਹੋਏ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਤਵਾਦ ਵਿਰੁੱਧ ਲੜ ਰਹੇ ਸੈਨਿਕਾਂ 'ਤੇ ਹਮਲਾ ਅਸਵੀਕਾਰਨਯੋਗ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬ ਦੇਣਾ ਪਵੇਗਾ।

ਪੜ੍ਹੋ ਇਹ ਅਹਿਮ ਖ਼ਬਰ- Big Breaking : ਈਰਾਨ 'ਚ ਏਅਰਸਟ੍ਰਾਈਕ, ਪ੍ਰੋਟੈਸਟ ਵਾਲੀ ਥਾਂ 'ਤੇ ਜ਼ੋਰਦਾਰ ਧਮਾਕਾ

ਇਟਲੀ ਅਤੇ ਤੁਰਕੀ ਦੇ ਟਿਕਾਣੇ ਵੀ ਨਿਸ਼ਾਨੇ 'ਤੇ

ਇਟਲੀ: ਇਰਬਿਲ ਵਿੱਚ ਹੀ ਇੱਕ ਹੋਰ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਇਟਲੀ ਦੇ ਸੈਨਿਕ ਤਾਇਨਾਤ ਸਨ।ਹਾਲਾਂਕਿ ਇਸ ਮਿਜ਼ਾਈਲ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨੇ ਨਾਟੋ ਫੌਜਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।

ਤੁਰਕੀ: ਤੁਰਕੀ ਦੇ ਮਸ਼ਹੂਰ ਇੰਸਰਲਿਕ (Incirlik) ਏਅਰ ਬੇਸ 'ਤੇ ਈਰਾਨ ਵੱਲੋਂ ਮਿਜ਼ਾਈਲ ਦਾਗੀ ਗਈ।ਇਹ ਬੇਸ ਨਾਟੋ ਲਈ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ।ਖ਼ੁਸ਼ਕਿਸਮਤੀ ਨਾਲ, ਨਾਟੋ ਦੇ ਹਵਾਈ ਰੱਖਿਆ ਸਿਸਟਮ ਨੇ ਮਿਜ਼ਾਈਲ ਨੂੰ ਹਵਾ ਵਿੱਚ ਹੀ ਰੋਕ ਦਿੱਤਾ, ਜਿਸ ਨਾਲ ਵੱਡਾ ਨੁਕਸਾਨ ਟਲ ਗਿਆ। ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਤੀਜੀ ਅਜਿਹੀ ਘਟਨਾ ਸੀ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪੂਰਬੀ ਮੈਡੀਟੇਰੀਅਨ ਵਿੱਚ ਤਾਇਨਾਤ ਨਾਟੋ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਮਿਜ਼ਾਈਲ ਨੂੰ ਨਸ਼ਟ ਕਰ ਦਿੱਤਾ ਗਿਆ। ਦੱਖਣੀ ਸ਼ਹਿਰ ਅਡਾਨਾ ਦੇ ਨਿਵਾਸੀਆਂ ਨੇ ਸ਼ੁੱਕਰਵਾਰ ਤੜਕੇ ਇੱਕ ਜ਼ੋਰਦਾਰ ਧਮਾਕਾ ਅਤੇ ਅਮਰੀਕੀ ਫੌਜਾਂ ਦੁਆਰਾ ਵਰਤੇ ਜਾਣ ਵਾਲੇ ਇੰਸਰਲਿਕ ਹਵਾਈ ਅੱਡੇ 'ਤੇ ਸਾਇਰਨ ਦੀ ਆਵਾਜ਼ ਸੁਣੀ।

ਅਮਰੀਕੀ ਜਹਾਜ਼ ਹਾਦਸਾਗ੍ਰਸਤ

ਇਸੇ ਦੌਰਾਨ ਪੱਛਮੀ ਇਰਾਕ ਵਿੱਚ ਅਮਰੀਕੀ ਫੌਜ ਦਾ ਇੱਕ ਬੋਇੰਗ KC-135 ਸਟ੍ਰੈਟੋਟੈਂਕਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 6 ਲੋਕਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਈਰਾਨ ਸਮਰਥਿਤ ਗੁਟਾਂ ਨੇ ਇਸ ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਸੀ, ਪਰ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਾਦਸਾ ਦੁਸ਼ਮਣ ਦੀ ਗੋਲੀਬਾਰੀ ਕਾਰਨ ਨਹੀਂ ਵਾਪਰਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS