'ਹੁਣ ਨਹੀਂ ਹੋਵੇਗਾ ਕੋਈ ਹਮਲਾ..!' ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

'ਹੁਣ ਨਹੀਂ ਹੋਵੇਗਾ ਕੋਈ ਹਮਲਾ..!' ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਜਾਰੀ ਜੰਗ ਦੇ ਭਿਆਨਕ ਮੋੜ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਇਰਾਨ ਨੂੰ ਆਖਰੀ ਚਿਤਾਵਨੀ ਦਿੱਤੀ ਹੈ। ਬੁੱਧਵਾਰ ਨੂੰ ਇਜ਼ਰਾਈਲ ਵੱਲੋਂ ਇਰਾਨ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ 'ਸਾਊਥ ਪਾਰਸ' ਗੈਸ ਫੀਲਡ 'ਤੇ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਟਰੰਪ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਹੁਣ ਇਸ ਥਾਂ 'ਤੇ ਹੋਰ ਹਮਲੇ ਨਹੀਂ ਕਰੇਗਾ।

ਬੁੱਧਵਾਰ ਨੂੰ ਇਜ਼ਰਾਈਲ ਨੇ ਪਹਿਲੀ ਵਾਰ ਇਰਾਨ ਦੇ ਤੇਲ ਸਰੋਤਾਂ ਨੂੰ ਨਿਸ਼ਾਨਾ ਬਣਾਇਆ। ਸਾਊਥ ਪਾਰਸ ਗੈਸ ਫੀਲਡ ਵਿੱਚ ਲੱਗੀ ਭਿਆਨਕ ਅੱਗ ਅਤੇ ਧੂੰਏਂ ਦੇ ਗੁਬਾਰ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਇਸ ਹਮਲੇ ਦੇ ਜਵਾਬ ਵਿੱਚ ਇਰਾਨ ਨੇ ਕਤਰ ਦੀਆਂ LNG ਸਾਈਟਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਖਾੜੀ ਦੇਸ਼ਾਂ ਵਿੱਚ ਹੜਕੰਪ ਮਚ ਗਿਆ।

ਟਰੰਪ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਨੂੰ ਸਾਊਥ ਪਾਰਸ 'ਤੇ ਹੋਏ ਇਸ ਹਮਲੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਰਾਨ ਨੇ ਕਤਰ ਦੀਆਂ ਗੈਸ ਸਹੂਲਤਾਂ 'ਤੇ ਹਮਲਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਕਿਉਂਕਿ ਕਤਰ ਦਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਟਰੰਪ ਨੇ ਭਰੋਸਾ ਦਿਵਾਇਆ ਹੈ ਕਿ ਇਜ਼ਰਾਈਲ ਹੁਣ ਸਾਊਥ ਪਾਰਸ 'ਤੇ ਹੋਰ ਹਮਲੇ ਨਹੀਂ ਕਰੇਗਾ, ਪਰ ਇਸ ਦੇ ਪਿੱਛੇ ਇੱਕ ਵੱਡੀ ਸ਼ਰਤ ਰੱਖੀ ਹੈ। ਉਨ੍ਹਾਂ ਇਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਰਾਨ ਨੇ ਦੁਬਾਰਾ ਕਤਰ ਵਰਗੇ ਬੇਗੁਨਾਹ ਦੇਸ਼ 'ਤੇ ਹਮਲਾ ਕਰਨ ਦਾ ਮੂਰਖਤਾਪੂਰਨ ਫੈਸਲਾ ਲਿਆ, ਤਾਂ ਅਮਰੀਕਾ ਪੂਰੇ ਸਾਊਥ ਪਾਰਸ ਗੈਸ ਫੀਲਡ ਨੂੰ ਇੰਨੀ ਤਾਕਤ ਨਾਲ ਉਡਾ ਦੇਵੇਗਾ, ਜੋ ਇਰਾਨ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

PunjabKesari

ਟਰੰਪ ਨੇ ਅੱਗੇ ਕਿਹਾ ਕਿ ਉਹ ਇੰਨੀ ਵੱਡੀ ਪੱਧਰ 'ਤੇ ਤਬਾਹੀ ਨਹੀਂ ਚਾਹੁੰਦੇ ਕਿਉਂਕਿ ਇਸ ਦਾ ਇਰਾਨ ਦੇ ਭਵਿੱਖ 'ਤੇ ਲੰਬੇ ਸਮੇਂ ਤੱਕ ਬੁਰਾ ਪ੍ਰਭਾਵ ਪਵੇਗਾ, ਪਰ ਜੇਕਰ ਕਤਰ ਦੇ LNG ਪਲਾਂਟਾਂ 'ਤੇ ਦੁਬਾਰਾ ਹਮਲਾ ਹੋਇਆ, ਤਾਂ ਉਹ ਅਜਿਹਾ ਕਰਨ ਵਿੱਚ ਦੇਰੀ ਨਹੀਂ ਕਰਨਗੇ। ਇਸ ਦੌਰਾਨ ਕਤਰ ਨੇ ਵੀ ਇਰਾਨ ਦੇ ਹਮਲੇ ਦਾ ਕਰਾਰਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਹਮਲੇ ਜਾਰੀ ਰਹੇ ਤਾਂ ਉਹ ਹੋਰ ਵੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS