ਇੰਟਰਨੈਸ਼ਨਲ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਭਵਿੱਖ ਨੂੰ ਲੈ ਕੇ ਇੱਕ ਬੇਹੱਦ ਹੈਰਾਨੀਜਨਕ ਬਿਆਨ ਜਾਰੀ ਕੀਤਾ ਹੈ, ਜਿਸ ਨੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਵਿੱਚ ਹੁਣ ਪੂਰੀ ਤਰ੍ਹਾਂ 'ਸੱਤਾ ਪਰਿਵਰਤਨ' ਹੋ ਚੁੱਕਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੁੱਥ 'ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਕਿਹਾ ਹੈ ਕਿ ਅੱਜ ਰਾਤ ਇਕ ਸਭਿਅਤਾ ਦਾ ਅੰਤ ਹੋ ਸਕਦਾ ਹੈ। ਟਰੰਪ ਦੇ ਇਸ ਦਾ੍ਅਵੇ ਨੇ ਹਲਚਲ ਮਚਾ ਦਿੱਤੀ ਹੈ।
'ਇੱਕ ਸਭਿਅਤਾ ਦਾ ਹੋ ਸਕਦਾ ਹੈ ਅੰਤ'
ਟਰੰਪ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅੱਜ ਰਾਤ ਇੱਕ ਪੂਰੀ ਸਭਿਅਤਾ ਖ਼ਤਮ ਹੋ ਸਕਦੀ ਹੈ, ਜੋ ਸ਼ਾਇਦ ਫਿਰ ਕਦੇ ਵਾਪਸ ਨਾ ਆ ਸਕੇ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਅਜਿਹਾ ਹੁੰਦਾ ਨਹੀਂ ਦੇਖਣਾ ਚਾਹੁੰਦੇ, ਪਰ ਮੌਜੂਦਾ ਹਾਲਾਤ ਇਸੇ ਪਾਸੇ ਇਸ਼ਾਰਾ ਕਰ ਰਹੇ ਹਨ। ਉਨ੍ਹਾਂ ਇਸ ਪਲ ਨੂੰ ਵਿਸ਼ਵ ਦੇ ਲੰਬੇ ਅਤੇ ਗੁੰਝਲਦਾਰ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਦੱਸਿਆ ਹੈ।
47 ਸਾਲਾਂ ਦੇ ਭ੍ਰਿਸ਼ਟਾਚਾਰ ਦਾ ਅੰਤ
ਆਪਣੇ ਬਿਆਨ ਵਿੱਚ ਟਰੰਪ ਨੇ ਈਰਾਨੀ ਸ਼ਾਸਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਿਛਲੇ 47 ਸਾਲਾਂ ਤੋਂ ਜਾਰੀ ਜਬਰੀ ਵਸੂਲੀ, ਭ੍ਰਿਸ਼ਟਾਚਾਰ ਅਤੇ ਮੌਤ ਦਾ ਦੌਰ ਹੁਣ ਅੰਤਿਮ ਪੜਾਅ 'ਤੇ ਹੈ। ਉਨ੍ਹਾਂ ਉਮੀਦ ਜਤਾਈ ਕਿ ਸੱਤਾ ਵਿੱਚ ਹੁਣ ਵੱਖਰੇ, ਸਮਝਦਾਰ ਅਤੇ ਘੱਟ ਕੱਟੜਪੰਥੀ ਲੋਕਾਂ ਦੇ ਆਉਣ ਨਾਲ ਕੁਝ ਬਹੁਤ ਹੀ ਸ਼ਾਨਦਾਰ ਅਤੇ ਕ੍ਰਾਂਤੀਕਾਰੀ ਵਾਪਰ ਸਕਦਾ ਹੈ।
ਈਰਾਨ ਦੇ ਲੋਕਾਂ ਲਈ ਮੰਗੀ ਦੁਆ
ਟਰੰਪ ਨੇ ਈਰਾਨ ਦੇ ਲੋਕਾਂ ਪ੍ਰਤੀ ਹਮਦਰਦੀ ਜਤਾਉਂਦਿਆਂ ਆਪਣੇ ਸੰਬੋਧਨ ਦੇ ਅੰਤ ਵਿੱਚ ਕਿਹਾ, "ਪਰਮਾਤਮਾ ਈਰਾਨ ਦੇ ਮਹਾਨ ਲੋਕਾਂ ਦਾ ਭਲਾ ਕਰੇ!"। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਵਿੱਚ ਸੁਪਰੀਮ ਲੀਡਰ ਦੀ ਸਿਹਤ ਅਤੇ ਅਮਰੀਕਾ ਵੱਲੋਂ ਦਿੱਤੇ ਗਏ ਅਲਟੀਮੇਟਮ ਕਾਰਨ ਪਹਿਲਾਂ ਹੀ ਤਣਾਅ ਸਿਖਰਾਂ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com