ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰ ਗਈ ਅਣਹੋਣੀ! ਡਿਊਟੀ ਦੌਰਾਨ ਦਰਦਨਾਕ ਮੌਤ; ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰ ਗਈ ਅਣਹੋਣੀ! ਡਿਊਟੀ ਦੌਰਾਨ ਦਰਦਨਾਕ ਮੌਤ; ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ)- ਸਿਰਸਾ ਰੋਡ ਮਾਰਕਫੈੱਡ ਦੇ ਨੇੜੇ ਇਕ ਸਕੋਡਾ ਗੱਡੀ ਨੇ ਇਕ ਏ. ਐੱਸ. ਆਈ. ਨੂੰ ਦਰੜ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ’ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਸਕੋਡਾ ਗੱਡੀ ਵਾਲਾ ਪਹਿਲਾਂ ਝੁਨੀਰ ’ਚ ਕੋਈ ਐਕਸੀਡੈਂਟ ਕਰ ਕੇ ਆ ਰਿਹਾ ਸੀ। ਉਸ ਨੂੰ ਰੋਕਣ ਲਈ 112 'ਤੇ ਤਾਇਨਾਤ ਐਡੀਸ਼ਨਲ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਵਾਸੀ ਨਥੇਹਾ ਨੇ ਜਦੋਂ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਉਸ ’ਤੇ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਇਸ ਸਬੰਧ ’ਚ ਡੀ. ਐੱਸ. ਪੀ. ਸਰਦੂਲਗੜ੍ਹ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਮੌਕੇ ’ਤੇ ਗਵਾਹ ਹੈ ਉਹ ਘਬਰਾਹਟ ’ਚ ਹੈ, ਉਸ ਦੇ ਬਿਆਨ ਲੈਣ ਤੋਂ ਬਾਅਦ ਹੀ ਅੱਗੇ ਕੋਈ ਕਾਰਵਾਈ ਕੀਤੀ ਜਾਵੇਗੀ।

Credit : www.jagbani.com

  • TODAY TOP NEWS