ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਖ਼ਬਰ ਆਈ ਸਾਹਮਣੇ

ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਖ਼ਬਰ ਆਈ ਸਾਹਮਣੇ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ 'ਚ ਕੀਤੇ ਗਏ ਇੱਕ ਅਧਿਐਨ ਨੇ ਸੂਬੇ 'ਚ ਪ੍ਰੀਗਾਬਾਲਿਨ ਨਾਮਕ ਦਵਾਈ ਦੀ ਵੱਧ ਰਹੀ ਗੈਰ-ਡਾਕਟਰੀ ਵਰਤੋਂ ਅਤੇ ਇਸ 'ਤੇ ਵੱਧਦੀ ਨਿਰਭਰਤਾ ਬਾਰੇ ਗੰਭੀਰ ਚਿਤਾਵਨੀ ਦਿੱਤੀ ਹੈ। ਵੱਖ-ਵੱਖ ਮੈਡੀਕਲ ਕਾਲਜਾਂ ਦੇ ਡਾਕਟਰਾਂ ਦੀ ਟੀਮ ਵੱਲੋਂ ਬਠਿੰਡਾ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਪਟਿਆਲਾ ਦੇ 974 ਮਰੀਜ਼ਾਂ 'ਤੇ ਕੀਤੇ ਗਏ ਇਸ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਨਸ਼ਾ ਛੱਡਣ ਦਾ ਇਲਾਜ ਕਰਵਾ ਰਹੇ ਕਰੀਬ 44.6 ਫ਼ੀਸਦੀ ਮਰੀਜ਼ ਇਸ ਦਵਾਈ ਦੀ ਗਲਤ ਵਰਤੋਂ ਕਰ ਰਹੇ ਹਨ। 

ਬਿਨਾਂ ਡਾਕਟਰੀ ਪਰਚੀ ਤੋਂ ਸਪਲਾਈ ਵੱਡੀ ਚੁਣੌਤੀ 

ਅਧਿਐਨ ਅਨੁਸਾਰ ਇਸ ਨਸ਼ੇ ਦੀ ਸਪਲਾਈ ਦਾ ਮੁੱਖ ਸਰੋਤ ਲਾਇਸੈਂਸਸ਼ੁਦਾ ਕੈਮਿਸਟ ਹਨ। ਕਰੀਬ 73.5 ਫ਼ੀਸਦੀ ਉਪਭੋਗਤਾਵਾਂ ਨੇ ਮੰਨਿਆ ਕਿ ਉਹ ਇਹ ਦਵਾਈ ਬਿਨਾਂ ਕਿਸੇ ਡਾਕਟਰੀ ਪਰਚੀ ਦੇ ਸਿੱਧਾ ਕੈਮਿਸਟਾਂ ਤੋਂ ਪ੍ਰਾਪਤ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 61.4 ਫ਼ੀਸਦੀ ਮਰੀਜ਼ਾਂ ਨੂੰ ਇਸ ਨਸ਼ੇ ਦੀ ਆਦਤ ਦੋਸਤਾਂ ਰਾਹੀਂ ਪਈ। ਜ਼ਿਆਦਾਤਰ ਮਰੀਜ਼ ਦਿਨ 'ਚ 300 ਮਿਲੀਗ੍ਰਾਮ ਤੋਂ 2,400 ਮਿਲੀਗ੍ਰਾਮ ਤੱਕ ਦੀ ਖ਼ੁਰਾਕ ਲੈ ਰਹੇ ਹਨ, ਜਦੋਂਕਿ 12 ਫ਼ੀਸਦੀ ਮਰੀਜ਼ ਇਸ ਤੋਂ ਵੀ ਵੱਧ ਮਾਤਰਾ ਦਾ ਸੇਵਨ ਕਰ ਰਹੇ ਹਨ।

ਸਿਹਤ ਲਈ ਗੰਭੀਰ ਖ਼ਤਰਾ 

ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰੀਗਾਬਾਲਿਨ ਦੀ ਵਧੇਰੇ ਵਰਤੋਂ ਸਿਹਤ ਲਈ ਬਹੁਤ ਘਾਤਕ ਹੈ। ਅਧਿਐਨ 'ਚ 7.8 ਫ਼ੀਸਦੀ ਮਰੀਜ਼ਾਂ 'ਚ ਮਿਰਗੀ ਦੇ ਦੌਰੇ ਪੈਣ ਦੀ ਸਮੱਸਿਆ ਦੇਖੀ ਗਈ ਹੈ, ਜੋ ਕਿ ਇਸ ਦਵਾਈ ਦੀ ਉੱਚ ਖ਼ੁਰਾਕ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। ਮਰੀਜ਼ ਇਸ ਦੀ ਵਰਤੋਂ ਮਾਨਸਿਕ ਸਕੂਨ, ਦਰਦ ਤੋਂ ਰਾਹਤ ਅਤੇ ਨਸ਼ੇ ਦੀ ਲੋਰ ਲਈ ਕਰਦੇ ਹਨ, ਜਦੋਂ ਕਿ 6.9 ਫ਼ੀਸਦੀ ਮਾਮਲਿਆਂ ਵਿੱਚ ਹੈਰੋਇਨ ਦੀ ਉਪਲੱਬਧਤਾ ਨਾ ਹੋਣ ਕਾਰਨ ਇਸ ਨੂੰ ਬਦਲ ਵਜੋਂ ਵਰਤਿਆ ਜਾ ਰਿਹਾ ਹੈ।

ਸਖ਼ਤ ਕਾਰਵਾਈ ਦੀ ਮੰਗ 

ਡਾਕਟਰ ਜਤਿੰਦਰ ਅਨੇਜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਅਧਿਐਨ ਤੋਂ ਬਾਅਦ ਮਾਹਿਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਦਵਾਈ ਦੀ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਨੇ ਮਰੀਜ਼ਾਂ ਦੀ ਨਿਯਮਤ ਸਕਰੀਨਿੰਗ, ਇਲਾਜ ਦੇ ਮਿਆਰੀ ਪ੍ਰੋਟੋਕਾਲ ਬਣਾਉਣ ਅਤੇ ਦਵਾਈਆਂ ਦੀ ਚੋਰੀ ਰੋਕਣ ਲਈ ਨੀਤੀਗਤ ਕਦਮ ਚੁੱਕਣ 'ਤੇ ਜ਼ੋਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 

Credit : www.jagbani.com

  • TODAY TOP NEWS