ਪੰਜਾਬ 'ਚ ਇਨ੍ਹਾਂ ਇਮਾਰਤਾਂ ਵਾਲਿਆਂ ਨੂੰ ਜਾਰੀ ਹੋਣਗੇ ਚਾਲਾਨ, ਮੁਲਾਜ਼ਮਾਂ ਨੂੰ ਕਾਰਵਾਈ ਲਈ ਹੁਕਮ

ਪੰਜਾਬ 'ਚ ਇਨ੍ਹਾਂ ਇਮਾਰਤਾਂ ਵਾਲਿਆਂ ਨੂੰ ਜਾਰੀ ਹੋਣਗੇ ਚਾਲਾਨ, ਮੁਲਾਜ਼ਮਾਂ ਨੂੰ ਕਾਰਵਾਈ ਲਈ ਹੁਕਮ

ਲੁਧਿਆਣਾ : ਨਾਜਾਇਜ਼ ਤੌਰ ’ਤੇ ਬਣਨ ਵਾਲੀਆਂ ਬਿਲਡਿੰਗਾਂ ਨੂੰ ਹੁਣ ਮੈਨੂਅਲ ਦੀ ਬਜਾਏ ਆਨਲਾਈਨ ਸਿਸਟਮ ਰਾਹੀਂ ਚਾਲਾਨ ਜਾਰੀ ਹੋਣਗੇ। ਇਸ ਸਬੰਧ ’ਚ ਆਰਡਰ ਲੋਕਲ ਬਾਡੀਜ਼ ਵਿਭਾਗ ਦੇ ਟਾਊਨ ਪਲਾਨਿੰਗ ਵਿੰਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਨੂੰ ’ਈ-ਬਿਲਡਿੰਗ ਵਾਇਓਲੇਸ਼ਨ ਮੈਨੇਜਮੈਂਟ ਸਿਸਟਮ’ ਦਾ ਨਾਂ ਦਿੱਤਾ ਗਿਆ ਹੈ। ਜਿਸ ਤਹਿਤ ਨਗਰ ਨਿਗਮਾਂ ਨੂੰ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਤੋਂ ਮੈਨੂਅਲ ਚਾਲਾਨ ਬੁੱਕਾਂ ਲੈ ਕੇ ਰਿਕਾਰਡ ਵਿਚ ਜਮ੍ਹਾ ਕਰਨ ਲਈ ਬੋਲਿਆ ਗਿਆ ਹੈ। ਜਿਸ ਦੀ ਥਾਂ ਮੁਲਾਜ਼ਮਾਂ ਨੂੰ ਨਾਜਾਇਜ਼ ਬਿਲਡਿੰਗਾਂ ਦੇ ਚਾਲਾਨ ਜਾਰੀ ਕਰਨ ਲਈ ਮਸ਼ੀਨਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਹਨ ਨਿਯਮ

ਇਸ ਲਈ ਬਦਲਿਆ ਗਿਆ ਹੈ ਸਿਸਟਮ

ਜਿੱਥੋਂ ਤੱਕ ਲੰਬੇ ਸਮੇਂ ਤੋਂ ਚੱਲੇ ਆ ਰਹੇ ਮੈਨੂਅਲ ਚਾਲਾਨ ਸਿਸਟਮ ਦਾ ਸਵਾਲ ਹੈ, ਉਸ ਵਿਚ ਇੰਸਪੈਕਟਰਾਂ ਵੱਲੋਂ ਜਾਣਬੁੱਝ ਕੇ ਪੂਰਾ ਪਤਾ ਦਰਜ ਨਹੀਂ ਕੀਤਾ ਜਾਂਦਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿਚ ਚਾਲਾਨ 'ਅਨ-ਟਰੇਸ' ਕੈਟੇਗਰੀ ਵਿਚ ਪਏ ਹੋਏ ਹਨ ਤੇ ਕਰੋੜਾਂ ਰੁਪਏ ਦਾ ਮਾਲੀਆ ਅਟਕਿਆ ਹੋਇਆ ਹੈ। ਸਰਕਾਰ ਵੱਲੋਂ ਜੋ ਨਵਾਂ ਆਨਲਾਈਨ ਸਿਸਟਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਸ ਵਿਚ ਫੋਟੋ ਤੇ ਲੋਕੇਸ਼ਨ ਦੇ ਨਾਲ ਪੂਰੀ ਡਿਟੇਲ ਅਪਲੋਡ ਹੋਵੇਗੀ। ਇਸ ਦਾ ਲਿੰਕ ਸਿੱਧਾ ਚਾਲਾਨ ਮੈਨੇਜਮੈਂਟ ਸਿਸਟਮ ਦੇ ਸਰਵਰ ਨਾਲ ਹੋਵੇਗਾ ਅਤੇ ਇਸ ਦੀ ਕਾਪੀ ਮੌਕੇ ’ਤੇ ਹੀ ਬਿਲਡਿੰਗ ਮਾਲਕ ਨੂੰ ਦਿੱਤੀ ਜਾਵੇਗੀ।

ਇਨ੍ਹਾਂ ਸ਼ਹਿਰਾਂ ਵਿੱਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS