ਜਲੰਧਰ: ਜਲੰਧਰ ਵਾਸੀਆਂ ਲਈ ਜ਼ਰੂਰੀ ਸੂਚਨਾ ਹੈ ਕਿ ਅੱਜ ਬਿਜਲੀ ਸਪਲਾਈ ਕੁਝ ਸਮੇਂ ਲਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮੁਰੰਮਤ ਦੇ ਕੰਮ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇਗੀ। ਵਿਭਾਗ ਦਾ ਕਹਿਣਾ ਹੈ ਕਿ ਮੁਰੰਮਤ ਦਾ ਕੰਮ ਪੂਰਾ ਹੁੰਦੇ ਹੀ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ।
ਇਨ੍ਹਾਂ ਇਲਾਕਿਆਂ ਵਿਚ ਬੰਦ ਰਹੇਗੀ ਬਿਜਲੀ
ਮਿਲੀ ਜਾਣਕਾਰੀ ਮੁਤਾਬਕ ਕੋਟ ਸਦੀਕ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਧਾਲੀਵਾਲ ਫੀਡਰ 'ਤੇ ਮੇਨਟੇਨੈਂਸ ਦਾ ਕੰਮ ਕੀਤਾ ਜਾਵੇਗਾ। ਇਸ ਦੌਰਾਨ ਗਾਖਲ, ਗਿੱਲ, ਸਫੀਪੁਰ, ਵਡਾਲਾ, ਸਹਜਾਂਜੀ ਅਤੇ ਪਿੰਡ ਧਾਲੀਵਾਲ ਸਮੇਤ ਆਸ-ਪਾਸ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉੱਥੇ ਹੀ ਸ਼ਹਿਰੀ ਖੇਤਰਾਂ ਵਿਚ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ 11 ਕੇਵੀ ਬਸਤੀ ਨੌ ਅਤੇ ਬਸਤੀ ਗੁਜ਼ਾਂ ਫੀਡਰ ਬੰਦ ਰਹਿਣਗੇ। ਇਸ ਦੇ ਚਲਦਿਆਂ ਬਸਤੀ ਨੌ, ਨਿਜਾਤਮ ਨਗਰ, ਕਾਰ ਬਾਜ਼ਾਰ ਰੋਡ, ਦਿਆਲ ਨਗਰ, ਗਣੇਸ਼ ਨਗਰ, ਲਾਂਬਾ ਬਾਜ਼ਾਰ, ਵਾਲਮੀਕਿ ਮੁਹੱਲਾ, ਮਨਜੀਤ ਨਗਰ ਅਤੇ ਦਿਲਬਾਗ ਨਗਰ ਵਰਗੇ ਇਲਾਕਿਆਂ ਵਿਚ 4 ਘੰਟੇ ਤੱਕ ਪਾਵਰ ਕੱਟ ਰਹੇਗਾ।
Credit : www.jagbani.com