ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇੰਡਸਟਰੀਅਲ ਏਰੀਏ ਦੇ ਆਸ-ਪਾਸ ਦੇ ਖੇਤਰ ’ਚ ਕਿਸੇ ਵੀ ਅੰਬ ਦੇ ਰੁੱਖ ਜਾਂ ਹੋਰ ਰੁੱਖਾਂ ਨੂੰ ਕੱਟਣ ਜਾਂ ਛਾਂਟੀ ਕਰਨ ਤੋਂ ਉਦੋਂ ਤੱਕ ਰੋਕ ਦਿੱਤਾ, ਜਦ ਤੱਕ ਕਿ ਟ੍ਰਿਬੀਊਨ ਚੌਂਕ ’ਤੇ ਪ੍ਰਸਤਾਵਿਤ ਫਲਾਈਓਵਰ ਨਾਲ ਸਬੰਧਿਤ ਇਕ ਜਨਹਿੱਤ ਪਟੀਸ਼ਨ (ਪੀ. ਆਈ. ਐੱਲ) ਦਾ ਆਖ਼ਰੀ ਫ਼ੈਸਲਾ ਨਹੀਂ ਆ ਜਾਂਦਾ। ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਬੇਰੀ ਦੀ ਬੈਂਚ ਨੇ ਦਾਇਰ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅੰਤਰਿਮ ਹੁਕਮ ਪਾਸ ਕੀਤਾ। ਬੈਂਚ ਨੇ ਕਿਹਾ ਕਿ ਇਸ ਮਾਮਲੇ ’ਚ ਆਖ਼ਰੀ ਫ਼ੈਸਲਾ ਕਈ ਤਾਰੀਖ਼ਾਂ ’ਤੇ ਦਲੀਲਾਂ ਸੁਣਨ ਤੋਂ ਬਾਅਦ ਪਹਿਲਾਂ ਹੀ ਸੁਰੱਖਿਅਤ ਰੱਖ ਲਿਆ ਗਿਆ ਹੈ।
ਇਸ ਲਈ ਜਵਾਬਦੇਹ ਧਿਰਾਂ ਵਲੋਂ ਚੁੱਕੇ ਗਏ ਦੇਰੀ ਸਬੰਧੀ ਇਤਰਾਜ਼ ਨੂੰ ਰੱਦ ਕੀਤਾ ਜਾਂਦਾ ਹੈ। ਬੈਂਚ ਨੇ ਕਿਹਾ ਕਿ ਚੌਂਕ ’ਤੇ ਫਲਾਈਓਵਰ ਦੀ ਉਸਾਰੀ ਲਈ ਇਸ ਪਟੀਸ਼ਨ ’ਚ ਵਿਰੋਧ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਖੜ੍ਹੇ ਅੰਬ ਦੇ ਰੁੱਖਾਂ ਸਣੇ ਹੋਰ ਰੁੱਖਾਂ ਨੂੰ ਕੱਟਿਆ ਜਾਂ ਛਾਂਟਿਆ ਜਾ ਸਕਦਾ ਹੈ ਕਿਉਂਕਿ ਮਾਮਲੇ ਦੀ ਸੁਣਵਾਈ ਹੋ ਚੁੱਕੀ ਹੈ ਅਤੇ ਇਸ ਦਾ ਅੰਤਿਮ ਫ਼ੈਸਲਾ ਜਲਦੀ ਹੀ ਕੀਤਾ ਜਾਣਾ ਹੈ। ਇਸ ਲਈ ਇਹ ਉਚਿੱਤ ਹੋਵੇਗਾ ਕਿ ਪ੍ਰਤੀਵਾਦੀਆਂ ਨੂੰ ਚੌਂਕ ਦੇ ਆਸ-ਪਾਸ ਦੇ ਕਿਸੇ ਵੀ ਅੰਬ ਦੇ ਰੁੱਖ ਜਾਂ ਕਿਸੇ ਹੋਰ ਰੁੱਖ ਨੂੰ ਕੱਟਣ ਜਾਂ ਉਸ ਦੀ ਛਟਾਈ ਕਰਨ ਤੋਂ ਰੋਕਿਆ ਜਾਵੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਪਰੋਕਤ ਅੰਤਰਿਮ ਨਿਰਦੇਸ਼ ਇਸ ਪਟੀਸ਼ਨ ਦੇ ਅੰਤਿਮ ਫ਼ੈਸਲੇ ਦੇ ਅਧੀਨ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com