ਬਾਘਾ ਪੁਰਾਣਾ (ਜ.ਬ, ਚਟਾਨੀ) : ਦਿਨ ਭਰ ਪਈ ਅੱਤ ਦੀ ਤਪਸ਼ ਅਤੇ ਗਰਮੀ ਤੋਂ ਬਾਅਦ ਬੀਤੀ ਰਾਤ ਕਰੀਬ 8 ਵਜੇ ਤੋਂ 10 ਵਜੇ ਤੱਕ ਆਈ ਤੇਜ਼ ਹਨੇਰੀ ਅਤੇ ਭਿਆਨਕ ਝੱਖੜ ਨੇ ਬਾਘਾ ਪੁਰਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੱਡੀ ਤਬਾਹੀ ਮਚਾ ਦਿੱਤੀ। ਕਰੀਬ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਗਰੀਬ ਲੋਕਾਂ ਦੇ ਰਹਿਣ ਬਸੇਰਿਆਂ ਨੂੰ ਸਭ ਤੋਂ ਵੱਧ ਆਪਣੀ ਲਪੇਟ ਵਿਚ ਲਿਆ। ਕਈ ਥਾਵਾਂ ’ਤੇ ਝੁੱਗੀਆਂ, ਛੱਪਰ ਅਤੇ ਅਸਥਾਈ ਘਰ ਪੂਰੀ ਤਰ੍ਹਾਂ ਉੱਡ ਗਏ, ਜਦਕਿ ਪੱਕੇ ਸ਼ੈੱਡ, ਟੀਨਾਂ ਵਾਲੀਆਂ ਛੱਤਾਂ ਅਤੇ ਹੋਰ ਢਾਂਚਿਆਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ। ਝੱਖੜ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਕਈ ਥਾਵਾਂ ’ਤੇ ਟੀਨਾਂ ਅਤੇ ਲੋਹੇ ਦੇ ਸ਼ੈੱਡਾਂ ਦੇ ਟੁੱਕੜੇ ਹਵਾ ਵਿਚ ਦੂਰ-ਦੂਰ ਤੱਕ ਉੱਡਦੇ ਨਜ਼ਰ ਆਏ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲਈ ਮਜਬੂਰ ਹੋ ਗਏ। ਰਾਤ ਸਮੇਂ ਅਚਾਨਕ ਆਏ ਇਸ ਤੂਫ਼ਾਨ ਨੇ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com