ਕੈਨਬਰਾ- ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਦਸੰਬਰ ਤੋਂ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਲਾਗੂ ਹੋਵੇਗਾ। ਆਸਟ੍ਰੇਲੀਆ ਦੀ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਾਬਾਲਗਾਂ ਦੇ ਖਾਤੇ ਪਛਾਣ ਕੇ ਡੀਐਕਟੀਵੇਟ ਕਰਨੇ ਪੈਣਗੇ। ਇਹ ਕਾਨੂੰਨ 10 ਦਸੰਬਰ 2025 ਤੋਂ ਲਾਗੂ ਕੀਤਾ ਜਾਵੇਗਾ।
ਹਾਲਾਂਕਿ ਕੰਪਨੀਆਂ ਨੂੰ ਹਰ ਯੂਜ਼ਰ ਦੀ ਉਮਰ ਦੀ ਜਾਂਚ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਸਰਕਾਰ ਕੋਈ ਖਾਸ ਟੈਕਨੋਲੋਜੀ ਲਾਗੂ ਕਰਨ ਲਈ ਕਹੇਗੀ, ਜਿਸ ਨਾਲ ਯੂਜ਼ਰਸ ਦੀ ਅਸਲ ਉਮਰ ਦਾ ਪਤਾ ਲੱਗ ਸਕੇ। ਪਰ ਕੰਪਨੀਆਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਉਹ ਇਸ ਬੈਨ ਨੂੰ ਕਿਵੇਂ ਲਾਗੂ ਕਰ ਰਹੀਆਂ ਹਨ ਅਤੇ ਅਕਾਊਂਟ ਬੰਦ ਹੋਣ 'ਤੇ ਅਪੀਲ ਕਰਨ ਦੀ ਪ੍ਰਕਿਰਿਆ ਵੀ ਮੁਹੱਈਆ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com