ਭਿਆਨਕ ਸੜਕ ਹਾਦਸਾ: ਬੱਸ ਪਲਟਨ ਕਾਰਨ 15 ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸਾ: ਬੱਸ ਪਲਟਨ ਕਾਰਨ 15 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ - ਬ੍ਰਾਜ਼ੀਲ ਦੇ ਪੇਰਨਾਮਬੂਕੋ ਵਿੱਚ ਸ਼ਨੀਵਾਰ, 18 ਅਕਤੂਬਰ 2025 ਨੂੰ ਇੱਕ ਸੜਕ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਪੂਰਬੀ ਬ੍ਰਾਜ਼ੀਲ ਦੇ ਹਾਈਵੇ ‘ਤੇ ਗਲਤ ਦਿਸ਼ਾ ਵਿੱਚ ਚੱਲ ਰਹੀ ਬੱਸ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਸੜਕ ਨਾਲ ਲੱਗੀਆਂ ਚੱਟਾਨਾਂ ਨਾਲ ਟਕਰਾਈ ਅਤੇ ਪਲਟ ਗਈ।

ਹਾਦਸੇ ਵਿੱਚ ਬੱਸ ਵਿੱਚ ਕੁੱਲ 30 ਯਾਤਰੀ ਸਵਾਰ ਸਨ, ਜਿਸ ਵਿੱਚੋਂ 11 ਮਹਿਲਾਵਾਂ ਅਤੇ 4 ਮਰਦਾਂ ਦੀ ਮੌਤ ਹੋ ਗਈ। ਕਈ ਯਾਤਰੀ ਜ਼ਖਮੀ ਹੋਏ ਹਨ। ਪੁਲਸ ਦੇ ਅਨੁਸਾਰ ਡਰਾਈਵਰ ਨੂੰ ਹਲਕੀ ਚੋਟਾਂ ਆਈਆਂ ਹਨ। ਡਰਾਈਵਰ ਨੂੰ ਅਗਲੀ ਪੁੱਛਗਿੱਛ ਲਈ ਪੁਲਸ ਸਟੇਸ਼ਨ ਲੈ ਜਾਇਆ ਗਿਆ। ਇਹ ਬੱਸ ਬਾਹੀਆ ਰਾਜ ਤੋਂ ਰਵਾਨਾ ਹੋਈ ਸੀ ਅਤੇ ਗੁਆਂਢੀ ਰਾਜ ਪੇਰਨਾਮਬੂਕੋ ਦੇ ਸ਼ਹਿਰ ਸਾਲੋਆ ਵਿੱਚ ਦੁਰਘਟਨਾਗ੍ਰਸਤ ਹੋਈ।

ਬਚਾਅ ਕਾਰਜ ਤੇ ਜ਼ੋਰ
ਪੁਲਸ ਦੇ ਅਨੁਸਾਰ ਹਾਦਸੇ ਦੇ ਸਮੇਂ ਕੁਝ ਯਾਤਰੀ ਸੀਟਬੈਲਟ ਨਹੀਂ ਪਹਿਨੇ ਹੋਏ ਸਨ। ਦੁਰਘਟਨਾ ਦੌਰਾਨ ਕੁਝ ਯਾਤਰੀ ਬੱਸ ਤੋਂ ਬਾਹਰ ਨਿਕਲ ਗਏ। ਸਥਾਨਕ ਗਵਰਨਰ ਜੇਰੋਨਿਮੋ ਟੈਕਸੇਰਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਬਚਾਅ ਕਾਰਜ ਅਤੇ ਪੀੜਤਾਂ ਦੀ ਪਹਿਚਾਣ ਵਿੱਚ ਸਹਾਇਤਾ ਕਰ ਰਿਹਾ ਹੈ। ਉਹਨਾਂ ਲਿਖਿਆ, "ਮੈਂ ਆਪਣੀ ਟੀਮ ਦੇ ਨਾਲ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹਾਂ ਅਤੇ ਜਾਨੀ-ਮਾਲੀ ਨੁਕਸਾਨ, ਜ਼ਖਮੀ ਲੋਕਾਂ ਅਤੇ ਪਰਿਵਾਰਾਂ ਦੇ ਦੁੱਖ ‘ਤੇ ਗਹਿਰਾ ਦੁੱਖ ਪ੍ਰਗਟ ਕਰਦਾ ਹਾਂ।"

ਸੜਕ ਹਾਦਸਿਆਂ ਵਿੱਚ ਵਾਧਾ
ਬ੍ਰਾਜ਼ੀਲ ਦੇ ਆਵਾਜਾਈ ਮੰਤਰਾਲੇ ਦੇ ਅਨੁਸਾਰ, 2024 ਵਿੱਚ ਸੜਕ ਹਾਦਸਿਆਂ ਕਾਰਨ 10,000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਅਪ੍ਰੈਲ ਵਿੱਚ ਦੱਖਣ-ਪੂਰਬੀ ਬ੍ਰਾਜ਼ੀਲ ਵਿੱਚ ਇੱਕ ਯਾਤਰੀ ਬੱਸ ਪਲਟਣ ਕਾਰਨ ਦੋ ਬੱਚਿਆਂ ਸਮੇਤ 11 ਲੋਕ ਮਰੇ। ਫਰਵਰੀ ਵਿੱਚ ਸਾਓ ਪਾਉਲੋ ਰਾਜ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਜਾ ਰਹੀ ਬੱਸ ਟਰੱਕ ਨਾਲ ਟਕਰਾਈ, ਜਿਸ ਵਿੱਚ 12 ਯਾਤਰੀਆਂ ਦੀ ਮੌਤ ਹੋਈ। ਸਤੰਬਰ ਵਿੱਚ ਕੋਰਿਟਿਬਾ ਕਰੋਕੋਡਾਈਲਸ ਫੁੱਟਬਾਲ ਟੀਮ ਨੂੰ ਲੈ ਜਾ ਰਹੀ ਬੱਸ ਸੜਕ ‘ਤੇ ਪਲਟ ਗਈ, ਜਿਸ ਵਿੱਚ 3 ਲੋਕ ਮਰੇ।


 

Credit : www.jagbani.com

  • TODAY TOP NEWS