ਨਵੀਂ ਦਿੱਲੀ – ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ’ਚ ਸ਼ਨੀਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਨਵਾਂ ਇਤਿਹਾਸ ਲਿਖਿਆ ਗਿਆ। ਭਗਵਾਨ ਸ਼੍ਰੀਰਾਮ ਦੀ ਨਗਰੀ ਅਯੁੱਧਿਆ ਵਾਂਗ ਇੱਥੇ ਪਹਿਲੀ ਵਾਰ ਕਰਤੱਵਿਆ ਪੱਥ ’ਤੇ ਦੀਪ ਉਤਸਵ ਦਾ ਆਯੋਜਨ ਕੀਤਾ ਗਿਆ। ਕਰਤੱਵਿਆ ਪੱਥ 1 ਲੱਖ 51 ਹਜ਼ਾਰ ਦੀਵਿਆਂ ਦੀ ਰੋਸ਼ਨੀ ਨਾਲ ਜਗਮਗਾ ਉੱਠਿਆ। ਇਸ ਦੇ ਨਾਲ ਹੀ ਪਹਿਲੀ ਵਾਰ ਡਰੋਨ ਸ਼ੋਅ ਰਾਹੀਂ ਭਗਵਾਨ ਸ਼੍ਰੀਰਾਮ ਦੇ ਜੀਵਨ ਚਰਿੱਤਰ ਨੂੰ ਆਸਮਾਨ ਵਿਚ ਪ੍ਰਦਰਸ਼ਿਤ ਕੀਤਾ ਗਿਆ। ਹਜ਼ਾਰਾਂ ਡਰੋਨਾਂ ਨਾਲ ਲੈਸ ਇਸ ਅਲੌਕਿਕ ਦ੍ਰਿਸ਼ ਨੇ ਰਾਮਾਇਣ ਦੀ ਪਵਿੱਤਰ ਗਾਥਾ ਨੂੰ ਆਧੁਨਿਕ ਤਕਨੀਕ ਰਾਹੀਂ ਸਜੀਵ ਕਰ ਦਿੱਤਾ।
Credit : www.jagbani.com