ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਜਲੰਧਰ! ਕੰਬਿਆ ਇਲਾਕਾ, ਸਹਿਮੇ ਲੋਕ

ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਜਲੰਧਰ! ਕੰਬਿਆ ਇਲਾਕਾ, ਸਹਿਮੇ ਲੋਕ

ਜਲੰਧਰ- ਜਲੰਧਰ ਦੀ ਮਿੱਠੂ ਬਸਤੀ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਤਾੜ-ਤਾੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਗੋਲ਼ੀਆਂ ਚੱਲਣ ਦੀ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕਿਵੇਂ ਇਲਾਕਾ ਭੀੜ-ਭੜੱਕੇ ਨਾਲ ਭਰਿਆ ਹੋਇਆ ਸੀ, ਲੋਕ ਆਪਣੀਆਂ ਦੁਕਾਨਾਂ ਵਿੱਚ ਬੈਠੇ ਸਨ ਅਚਾਨਕ ਕੁਝ ਲੋਕ ਹਮਲਾ ਕਰਦੇ ਹਨ। ਹਵਾ ਵਿੱਚ ਗੋਲ਼ੀਆਂ ਚਲਾਉਂਦੇ ਹਨ ਅਤੇ ਇਕ ਆਦਮੀ ਦਾ ਪਿੱਛਾ ਕਰਦੇ ਹਨ।

ਮਿੱਠੂ ਬਸਤੀ ਦੇ ਵਸਨੀਕ ਗੁਰੂਦੇਵ ਸਿੰਘ ਰਿੰਪੀ ਨੇ ਕਿਹਾ ਕਿ ਉਸ ਦੀ ਆਪਣੇ ਸਹੁਰਿਆਂ ਨਾਲ ਨਹੀਂ ਬਣਦੀ। ਉਸ ਨੇ ਦੋਸ਼ ਲਗਾਇਆ ਕਿ ਇਹ ਹਮਲਾ ਉਸ ਦੇ ਸਾਢੂੰ ਅਤੇ ਸਾਲੇ ਨੇ ਕਰਵਾਇਆ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਸਾਲੇ ਦੀ ਬਹੁਤ ਮਦਦ ਕੀਤੀ ਸੀ। ਉਸ ਦਾ ਸਾਲਾ ਪਹਿਲਾਂ ਵੀ ਜੇਲ੍ਹ ਵਿੱਚ ਸੀ, ਅਤੇ ਉਸ ਨੇ ਉਸ ਦੀ ਜ਼ਮਾਨਤ ਲਈ ਪੈਸੇ ਵੀ ਭਰੇ ਸਨ ਪਰ ਸਾਲੇ ਨੇ ਦੋਸ਼ ਲਗਾਇਆ ਕਿ ਉਸ ਨੇ ਵਕੀਲ ਨਾਲ ਮਿਲ ਕੇ ਉਸ ਦੀ ਜ਼ਮਾਨਤ ਵਿੱਚ ਦੇਰੀ ਕਰਵਾਈ ਹੈ, ਜਿਸ ਕਾਰਨ ਉਹ ਲਗਾਤਾਰ ਪਰਿਵਾਰ ਵਿੱਚ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

PunjabKesari

ਗੁਰਦੇਵ ਨੇ ਦੱਸਿਆ ਕਿ ਉਦੋਂ ਤੋਂ ਹੀ ਪੂਰੇ ਪਰਿਵਾਰ ਨੇ ਉਸ ਦੇ ਸਹੁਰਿਆਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਪੀੜਤ ਨੇ ਦੋਸ਼ ਲਗਾਇਆ ਕਿ ਉਸ ਦਾ ਸਾਂਢੂੰ ਕਰਨੇਲ ਅਤੇ ਉਸ ਦਾ ਸਾਲਾ ਉਸ ਨੂੰ ਕਾਫ਼ੀ ਸਮੇਂ ਤੋਂ ਤੰਗ ਕਰ ਰਹੇ ਹਨ, ਇਹ ਮੰਗ ਕਰਦੇ ਹੋਏ ਕਿ ਉਹ ਉਨ੍ਹਾਂ ਨਾਲ ਗੱਲ ਕਰਨਾ ਸ਼ੁਰੂ ਕਰੇ ਨਹੀਂ ਤਾਂ ਉਹ ਆਪਣੀ ਭੈਣ ਨੂੰ ਆਪਣੇ ਨਾਲ ਲੈ ਜਾਵੇਗਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS