ਸਕੱਤਰ ਪ੍ਰਤਾਪ ਸਿੰਘ ਨੇ ਸਵਾਲ ਉਠਾਇਆ ਕਿ ਸਬੰਧਤ ਜਾਂਚ ਏਜੰਸੀਆਂ ਕੀ ਕਰ ਰਹੀਆਂ ਸਨ ਅਤੇ ਇਹ ਗਤੀਵਿਧੀ ਉਨ੍ਹਾਂ ਦੇ ਧਿਆਨ ਵਿੱਚ ਕਿਉਂ ਨਹੀਂ ਆਈ। ਸਰਕਾਰ ਵੱਲੋਂ ਏਜੰਸੀਆਂ ਇਨਕੁਆਇਰੀ ਕਰਦਿਆਂ ਹਨ ਅਤੇ ਕਈਆਂ ਨੂੰ ਬਾਰਡਰ ਤੋਂ ਵਾਪਸ ਵੀ ਭੇਜਿਆ ਗਿਆ ਸੀ ਪਰ ਇਹ ਮਾਮਲਾ ਧਿਆਨ 'ਚ ਕਿਉਂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਹੋਰ ਯਾਤਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਿਸ ਪਰਿਵਾਰ ਦੀ ਬੀਬੀ ਗਈ ਹੈ ਉਸ ਪਰਿਵਾਰ 'ਤੇ ਕੀ ਬੀਤੀ ਹੋਵੇਗੀ। ਉਸ ਨੇ ਆਪਣੇ ਪਰਿਵਾਰ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਖ਼ਤ ਕਾਰਵਾਈ ਕਰੇਗੀ ਅਤੇ ਭਵਿੱਖ ਵਿਚ ਕਦੇ ਵੀ ਇਕੱਲੀ ਬੀਬੀ ਨੂੰ ਪਾਕਿਸਤਾਨ ਜਾਣ ਨਹੀਂ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ। ਹਾਲਾਂਕਿ, ਉਹ ਵਾਪਸੀ ਵਾਲੇ ਜਥੇ ਵਿੱਚ ਸ਼ਾਮਲ ਨਹੀਂ ਹੋਈ। ਜਦੋਂ ਜਾਂਚ ਕੀਤੀ ਗਈ, ਤਾਂ ਉਸ ਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ (Nationality) ਅਤੇ ਪਾਸਪੋਰਟ ਨੰਬਰ ਖਾਲੀ ਪਾਏ ਗਏ, ਜਿਸ ਨਾਲ ਸ਼ੱਕ ਹੋਰ ਵਧ ਗਿਆ।
Credit : www.jagbani.com