ਪੰਜਾਬੀਆਂ ਲਈ ਵੱਡਾ ਤੋਹਫ਼ਾ ਲੈ ਕੇ ਆਇਆ ਨਵਾਂ ਸਾਲ! ਬੇਹੱਦ ਜਲਦ ਪੂਰਾ ਹੋਣ ਜਾ ਰਿਹਾ ਆਹ ਪ੍ਰਾਜੈਕਟ

ਪੰਜਾਬੀਆਂ ਲਈ ਵੱਡਾ ਤੋਹਫ਼ਾ ਲੈ ਕੇ ਆਇਆ ਨਵਾਂ ਸਾਲ! ਬੇਹੱਦ ਜਲਦ ਪੂਰਾ ਹੋਣ ਜਾ ਰਿਹਾ ਆਹ ਪ੍ਰਾਜੈਕਟ

ਮੋਹਾਲੀ : ਨਵੇਂ ਸਾਲ ਦੀ ਸ਼ੁਰੂਆਤ ਮੋਹਾਲੀ ਵਾਸੀਆਂ ਲਈ ਵੱਡੇ ਤੋਹਫ਼ੇ ਨਾਲ ਹੋਈ ਹੈ। ਕਾਫ਼ੀ ਸਮੇਂ ਤੋਂ ਲਟਕਿਆ ਸੈਕਟਰ 81-84 ਡਿਵਾਈਡਿੰਗ ਰੋਡ ਪ੍ਰਾਜੈਕਟ ਹੁਣ ਦੁਬਾਰਾ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਫਰਵਰੀ ਤੱਕ ਇਸ ਦੇ ਪੂਰਾ ਹੋਣ ਦੀ ਉਮੀਦ ਬਣ ਗਈ ਹੈ। ਗਮਾਡਾ ਵੱਲੋਂ ਜ਼ਮੀਨ ਐਕਵਾਇਰ ਤੇ ਤਕਨੀਕੀ ਰੁਕਾਵਟਾਂ ਦੂਰ ਕਰਨ ਤੋਂ ਬਾਅਦ ਉਸਾਰੀ ਸਾਈਟ ਤੇ ਮਸ਼ੀਨਾਂ ਦੁਬਾਰਾ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੜਕ ਦੇ ਤਿਆਰ ਹੋਣ ਨਾਲ ਸੈਕਟਰ-81 ਤੋਂ ਏਅਰਪੋਰਟ ਰੋਡ ਤੱਕ ਸਿੱਧੀ ਕੁਨੈਕਟੀਵਿਟੀ ਖੁੱਲ੍ਹੇਗੀ, ਜੋ ਰੋਜ਼ਾਨਾ ਸਫ਼ਰ ਨੂੰ ਮਿੰਟਾਂ ’ਚ ਬਦਲ ਦੇਵੇਗੀ ਅਤੇ ਖੇਤਰ ਦੀ ਆਵਾਜਾਈ ਪ੍ਰਣਾਲੀ ’ਚ ਇਕ ਨਵੀਂ ਰਫ਼ਤਾਰ ਜੋੜੇਗੀ। ਗਮਾਡਾ ਨੇ ਖ਼ਾਸ ਤਰਜ਼ੀਹ ਵਾਲੇ ਕੰਮਾਂ ਦੀ ਸੂਚੀ ਜਾਰੀ ਕਰਦਿਆਂ ਸੈਕਟਰ 81-84 ਦੀ ਡਿਵਾਈਡਿੰਗ ਸੜਕ ਨੂੰ ਸਿਖ਼ਰ ’ਤੇ ਰੱਖਿਆ ਹੈ। ਇਹ ਰਾਹ ਮੋਹਾਲੀ ਦੇ ਰਾਏਪੁਰ ਕਲਾਂ, ਚਿੱਲਾ ਤੇ ਏਅਰਪੋਰਟ ਰੋਡ ਨੂੰ ਸਿੱਧੀ ਕੁਨੈਕਟੀਵਿਟੀ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS