ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ ਸੱਚ! ਹਸਪਤਾਲ ਤੋਂ  Exclusive Ground Report

ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ ਸੱਚ! ਹਸਪਤਾਲ ਤੋਂ  Exclusive Ground Report

ਜਲੰਧਰ- ਆਮ ਆਦਮੀ ਪਾਟੀ ਦੀ ਸਰਕਾਰ ਦੀਆਂ ਵੱਡੀਆਂ ਯੋਜਨਾਵਾਂ ਵਿਚ ਸ਼ਾਮਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਜ਼ਮੀਨੀ ਹਕੀਕਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਕੀਤੀ ਗਈ ਐਕਸਕਲੂਸਿਵ ਗ੍ਰਾਊਂਡ ਰਿਪੋਰਟ ਦੌਰਾਨ ਕਈ ਅਹਿਮ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਨੇ ਯੋਜਨਾ ਦੇ ਲਾਗੂ ਹੋਣ ਅਤੇ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸੰਬੰਧੀ ਜਦੋਂ ਜਗ ਬਾਣੀ ਵਲੋਂ ਜ਼ਮੀਨੀ ਪੱਧਰ 'ਤੇ ਸੱਚਾਈ ਜਾਣੀ ਗਈ ਤਾਂ ਇਸ ਵਿਚ ਹੈਰਾਨੀਜਨਕ ਖ਼ੁਲਾਸੇ ਹੋਏ ਹਨ। 'ਜਗ ਬਾਣੀ' ਦੀ ਟੀਮ ਵੱਲੋਂ ਕੀਤੀ ਗਈ ਐਕਸਕਲੂਸਿਵ ਗ੍ਰਾਊਂਡ ਰਿਪੋਰਟ ਦੌਰਾਨ ਮਰੀਜ਼ਾਂ ਨੇ ਵੱਡੇ ਖ਼ੁਲਾਸੇ ਕੀਤੇ ਹਨ। ਮਰੀਜ਼ਾਂ ਨੇ 10 ਲੱਖ ਵਾਲੇ ਕਾਰਡ ਦਾ ਅਸਲ ਸੱਚ ਵੀ ਸਾਹਮਣੇ ਲਿਆਂਦਾ। 

PunjabKesari

ਮੁਫ਼ਤ ਇਲਾਜ ਦੇ ਦਾਅਵਿਆਂ ਦੀ ਪੋਲ੍ਹ ਖੋਲਦੇ ਡੀ. ਏ. ਵੀ. ਕਾਲਜ ਨੇੜਿਓਂ ਆਈ ਔਰਤ ਨੇ ਕਿਹਾ ਕਿ ਇਹ ਇਥੇ ਸਿਹਤ ਬੀਮਾ ਵਾਲਾ ਕਾਰਡ ਬਣਵਾਉਣ ਆਏ ਹਨ ਪਰ ਅਧਿਕਾਰੀਆਂ ਵੱਲੋਂ ਹੁਣ ਕਹਿ ਦਿੱਤਾ ਗਿਆ ਹੈ ਕਿ ਸਿਸਟਮ ਬੰਦ ਹੋ ਗਿਆ ਅਤੇ ਕਾਰਡ ਨਹੀਂ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਵੀ ਇਸੇ ਤਰ੍ਹਾਂ ਇਥੇ ਆਏ ਸਨ ਪਰ ਕੱਲ੍ਹ ਵੀ ਕਾਰਡ ਨਹੀਂ ਬਣਾਇਆ ਗਿਆ। ਗੰਭੀਰ ਬੀਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨੂੰ ਇਹ ਤੱਕ ਕਹਿ ਦਿੱਤਾ ਜਾ ਰਿਹਾ ਹੈ ਕਿ ਦੋ ਹਫ਼ਤਿਆਂ ਤੱਕ ਕਾਰਡ ਘਰ ਬਣ ਕੇ ਆਵੇਗਾ ਅਤੇ ਉਸ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾਵੇਗਾ। 

PunjabKesari

ਇਕ ਹੋਰ ਮਰੀਜ਼ ਨੇ ਕਿਹਾ ਕਿ ਪੈਸੇ ਲੈ ਕੇ ਫਾਰਮ ਦਿੱਤੇ ਜਾ ਰਹੇ ਹਨ। 10 ਰੁਪਏ ਦਾ ਫਾਰਮ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਇਹ ਕਹਿ ਦਿੱਤਾ ਗਿਆ ਹੈ ਕਿ ਸਰਵਰ ਡਾਊਨ ਹੋਣ ਕਾਰਨ ਕਾਰਡ ਨਹੀਂ ਬਣਾਏ ਜਾ ਰਹੇ। ਜਦਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਮੁਫ਼ਤ ਵਿਚ ਫਾਰਮ ਦਿੱਤੇ ਜਾਣਗੇ। ਉਥੇ ਹੀ ਮਰੀਜ਼ਾਂ ਵੱਲੋਂ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਵੀ ਕੀਤੀ ਜਾ ਰਹੀ ਹੈ। ਮਰੀਜ਼ ਕਈ-ਕਈ ਘੰਟੇ ਰੁਕਣ ਦੇ ਬਾਵਜੂਦ ਵੀ ਕਾਰਡ ਨਾ ਬਣਨ ਕਾਰਨ ਇਥੋਂ ਖਾਲ੍ਹੀ ਹੱਥ ਹੀ ਜਾ ਰਹੇ ਹਨ। 'ਜਗ ਬਾਣੀ' ਦੀ ਵਿਸ਼ੇਸ਼ ਰਿਪੋਰਟ ਤੁਸੀਂ 'ਜਗ ਬਾਣੀ' ਦੇ ਫੇਸਬੁੱਕ, ਯੂ-ਟਿਊਬ ਅਤੇ ਇੰਸਟਾਗ੍ਰਾਮ ਚੈਨਲ 'ਤੇ ਵੇਖ ਸਕਦੇ ਹੋ। 

PunjabKesari

 

 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS