ਅੰਮ੍ਰਿਤਸਰ- ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਲਈ ਵੱਡੀ ਚਿਤਾਵਨੀ ਜਾਰੀ ਕੀਤੀ ਗਈ ਹੈ। ਟ੍ਰਾਂਸਫਰ ਪ੍ਰਕਿਰਿਆ 2026 ਨੂੰ ਲੈ ਕੇ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਕਰਮਚਾਰੀ ਨੇ ਆਪਣਾ ਡਾਟਾ ਸਮੇਂ ਸਿਰ ਅਪਡੇਟ ਨਾ ਕੀਤਾ ਤਾਂ ਉਹ ਟ੍ਰਾਂਸਫਰ ਪ੍ਰਕਿਰਿਆ ਤੋਂ ਬਾਹਰ ਹੋ ਸਕਦਾ ਹੈ। ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ 4 ਮਈ ਤੋਂ 14 ਮਈ 2026 ਤੱਕ ਸਾਰੇ ਅਧਿਆਪਕਾਂ ਨੂੰ ਈ-ਪੰਜਾਬ ਸਕੂਲ ਪੋਰਟਲ ’ਤੇ ਆਪਣੀ ਜਨਰਲ ਡਿਟੇਲ ਅਤੇ ਸਰਵਿਸ ਰਿਕਾਰਡ ਲਾਗਇਨ ਕਰਕੇ ਅਪਡੇਟ ਕਰਨਾ ਲਾਜ਼ਮੀ ਕੀਤਾ ਗਿਆ ਹੈ। ਇਸ ਦੌਰਾਨ ‘ਅਪਰੂਵ ਡਾਟਾ’ ਬਟਨ ਦਬਾਉਣਾ ਵੀ ਜ਼ਰੂਰੀ ਹੋਵੇਗਾ, ਨਹੀਂ ਤਾਂ ਡਾਟਾ ਅਧੂਰਾ ਮੰਨਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com