ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਵੀ ਟੁੱਟੀ , ਜਾਣੋ 24-22K Gold ਦਾ ਭਾਅ

ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਵੀ ਟੁੱਟੀ , ਜਾਣੋ 24-22K Gold ਦਾ ਭਾਅ

ਬਿਜ਼ਨੈੱਸ ਡੈਸਕ : ਮੰਗਲਵਾਰ, 5 ਮਈ 2026 ਨੂੰ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਹੋਣ ਕਾਰਨ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਮੰਗ ਘਟੀ ਹੈ, ਜਿਸ ਕਾਰਨ ਇਸ ਦੀ ਚਮਕ ਫਿੱਕੀ ਪੈ ਗਈ ਹੈ।

ਦੋ ਦਿਨਾਂ ਵਿੱਚ ਕਿੰਨਾ ਸਸਤਾ ਹੋਇਆ ਸੋਨਾ?

ਸਰੋਤਾਂ ਅਨੁਸਾਰ, ਪਿਛਲੇ ਦੋ ਦਿਨਾਂ ਵਿੱਚ 24 ਕੈਰੇਟ ਸੋਨਾ 1320 ਰੁਪਏ ਅਤੇ 22 ਕੈਰੇਟ ਸੋਨਾ 1210 ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਹੋਇਆ ਹੈ। ਅੱਜ ਰਾਜਧਾਨੀ ਦਿੱਲੀ ਵਿੱਚ 24 ਕੈਰੇਟ ਅਤੇ 22 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ 10 ਰੁਪਏ ਦੀ ਮਾਮੂਲੀ ਕਮੀ ਦਰਜ ਕੀਤੀ ਗਈ ਹੈ।
ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਪ੍ਰਤੀ 10 ਗ੍ਰਾਮ ਸੋਨੇ ਦੀਆਂ ਕੀਮਤਾਂ(ਰੁਪਏ 'ਚ) ਹੇਠ ਲਿਖੇ ਅਨੁਸਾਰ ਹਨ:

ਦਿੱਲੀ/ਲਖਨਊ/ਜੈਪੁਰ: 

24 ਕੈਰੇਟ - 1,49,760 ਰੁਪਏ
22 ਕੈਰੇਟ - 1,37,290 ਰੁਪਏ

ਮੁੰਬਈ/ਕੋਲਕਾਤਾ/ਬੈਂਗਲੁਰੂ

24 ਕੈਰੇਟ - 1,49,610 ਰੁਪਏ
22 ਕੈਰੇਟ - 1,37,140 ਰੁਪਏ

ਚੇਨਈ: 

24 ਕੈਰੇਟ - 1,52,720  ਰੁਪਏ
22 ਕੈਰੇਟ - 1,39,990 ਰੁਪਏ(ਸਭ ਤੋਂ ਮਹਿੰਗਾ)

ਪਟਨਾ/ਅਹਿਮਦਾਬਾਦ:

24 ਕੈਰੇਟ - 1,49,660 ਰੁਪਏ
 22 ਕੈਰੇਟ - 1,37,190 ਰੁਪਏ

ਚਾਂਦੀ ਦੀਆਂ ਕੀਮਤਾਂ ਵਿੱਚ ਵੀ ਆਈ ਗਿਰਾਵਟ

ਲਗਾਤਾਰ ਦੋ ਦਿਨਾਂ ਦੀ ਸਥਿਰਤਾ ਤੋਂ ਬਾਅਦ ਅੱਜ ਚਾਂਦੀ ਦੀਆਂ ਕੀਮਤਾਂ ਵੀ ਡਿੱਗੀਆਂ ਹਨ। ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਚਾਂਦੀ 100 ਰੁਪਏ ਸਸਤੀ ਹੋ ਕੇ 2,64,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੀ ਹੈ। ਹਾਲਾਂਕਿ, ਚੇਨਈ ਵਿੱਚ ਚਾਂਦੀ ਦਾ ਭਾਅ 2,69,900 ਰੁਪਏ ਹੈ, ਜੋ ਕਿ ਚਾਰੇ ਮਹਾਂਨਗਰਾਂ ਵਿੱਚੋਂ ਸਭ ਤੋਂ ਵੱਧ ਹੈ।

ਕਿਉਂ ਡਿੱਗ ਰਹੀਆਂ ਹਨ ਕੀਮਤਾਂ?

ਮਾਹਰਾਂ ਅਨੁਸਾਰ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਡਾਲਰ ਮਜ਼ਬੂਤ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਸੋਨੇ 'ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਘਟਣ ਕਾਰਨ ਵੀ ਸੋਨੇ 'ਤੇ ਦਬਾਅ ਬਣਿਆ ਹੋਇਆ ਹੈ। ਭਾਵੇਂ ਸ਼ਾਰਟ ਟਰਮ ਵਿੱਚ ਨਰਮੀ ਦੇਖੀ ਜਾ ਰਹੀ ਹੈ, ਪਰ ਗੋਲਡਮੈਨ ਸੈਕਸ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਸੋਨੇ ਦੀ ਕੀਮਤ ₹1.63 ਲੱਖ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।

Credit : www.jagbani.com

  • TODAY TOP NEWS