ਹੀਟਵੇਵ ਨੇ ਲੈ ਲਈ 10 ਲੋਕਾਂ ਦੀ ਜਾਨ! ਗੁਆਂਢੀ ਮੁਲਕ 'ਚ ਭਿਆਨਕ ਗਰਮੀ ਨੇ ਕੱਢੇ ਵੱਟ

ਹੀਟਵੇਵ ਨੇ ਲੈ ਲਈ 10 ਲੋਕਾਂ ਦੀ ਜਾਨ! ਗੁਆਂਢੀ ਮੁਲਕ 'ਚ ਭਿਆਨਕ ਗਰਮੀ ਨੇ ਕੱਢੇ ਵੱਟ

ਕਰਾਚੀ (ਭਾਸ਼ਾ): ਮਈ ਮਹੀਨੇ ਵਿਚ ਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੀਟਵੇਵ ਕਾਰਨ ਹਾਹਾਕਾਰ ਮਚੀ ਹੋਈ ਹੈ। ਕਰਾਚੀ ਸ਼ਹਿਰ ਵਿੱਚ ਜਾਨਲੇਵਾ ਗਰਮੀ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਾਪਮਾਨ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।

ਪਾਕਿਸਤਾਨ ਮੌਸਮ ਵਿਭਾਗ (PMD) ਅਨੁਸਾਰ ਸੋਮਵਾਰ ਨੂੰ ਕਰਾਚੀ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ, ਜੋ ਕਿ 2018 ਤੋਂ ਬਾਅਦ ਸ਼ਹਿਰ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਹੈ। ਐਧੀ ਵੈਲਫੇਅਰ ਟ੍ਰਸਟ ਦੇ ਫੈਜ਼ਲ ਐਧੀ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਪੰਜ ਹੋਰ ਲੋਕਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਹੀਟਸਟ੍ਰੋਕ ਦੇ ਲੱਛਣਾਂ ਕਾਰਨ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- ਇਕ ਹੋਰ ਪੰਜਾਬੀ ਨੌਜਵਾਨ ਕੈਨੇਡਾ ਤੋਂ ਹੋਇਆ ਡਿਪੋਰਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਇਸ ਭਿਆਨਕ ਗਰਮੀ ਦੇ ਵਿਚਕਾਰ ਕਰਾਚੀ ਦੇ ਲੋਕ ਬਿਜਲੀ ਦੇ ਲਗਾਤਾਰ ਕੱਟਾਂ ਅਤੇ ਲੋਡ ਸ਼ੈਡਿੰਗ ਕਾਰਨ ਬੇਹਾਲ ਹਨ, ਜਿਸ ਨੇ ਜੀਵਨ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋਰ ਵੀ ਗਰਮ ਅਤੇ ਖੁਸ਼ਕ ਰਹਿ ਸਕਦਾ ਹੈ। ਵਿਗਿਆਨੀਆਂ ਅਨੁਸਾਰ ਇਹ ਗੰਭੀਰ ਹੀਟਵੇਵ ਜਲਵਾਯੂ ਪਰਿਵਰਤਨ ਦਾ ਨਤੀਜਾ ਹੈ ਜੋ ਪੂਰੇ ਦੱਖਣੀ ਏਸ਼ੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਨੇ ਗਰਮੀ ਕਾਰਨ ਹੋਈਆਂ ਮੌਤਾਂ 'ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਤ ਜ਼ਰੂਰੀ ਹੋਣ 'ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਤਾਂ ਜੋ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS