Trump ਦੀ ਧਮਕੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ : Sensex-Nifty ਦੋਵੇਂ ਡਿੱਗ ਕੇ ਹੋਏ ਬੰਦ

Trump ਦੀ ਧਮਕੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ : Sensex-Nifty ਦੋਵੇਂ ਡਿੱਗ ਕੇ ਹੋਏ ਬੰਦ

ਬਿਜ਼ਨੈੱਸ ਡੈਸਕ - ਈਰਾਨ ਨੇ ਯੂਏਈ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ ਅਤੇ ਹੋਰਮੁਜ਼ ਜਲਡਮਰੂ ਦੇ ਨੇੜੇ ਦੱਖਣੀ ਕੋਰੀਆ ਦੇ ਇੱਕ ਕਾਰਗੋ ਜਹਾਜ਼ 'ਤੇ ਵੀ ਗੋਲੀਬਾਰੀ ਕੀਤੀ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਕਾਰਗੋ ਐਸਕਾਰਟ ਕਰਨ ਵਾਲੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕਰਦਾ ਹੈ ਤਾਂ ਇਹ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਵੇਗਾ।

ਹੁਣ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਮਿਸ਼ਰਤ ਗਲੋਬਲ ਸੰਕੇਤਾਂ ਦਰਮਿਆਨ ਅੱਜ ਦਿਨ ਭਰ ਘਰੇਲੂ ਸਟਾਕ ਮਾਰਕੀਟ ਵਿੱਚ ਗਿਰਾਵਟ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਕਾਰੋਬਾਰ ਦੌਰਾਨ BSE ਸੈਂਸੈਕਸ 600 ਅੰਕਾਂ ਤੋਂ ਵੱਧ ਡਿੱਗ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50 ਇੰਡੈਕਸ 24,000 ਅੰਕਾਂ ਤੋਂ ਹੇਠਾਂ ਆ ਗਿਆ। 

ਮੌਜੂਦਾ ਸਮੇਂ ਸੈਂਸੈਕਸ 251.61 ਅੰਕ ਭਾਵ 0.33% ਡਿੱਗ ਕੇ 77,017.79 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 10 ਸਟਾਕ ਵਾਧੇ ਨਾਲ ਅਤੇ 20 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖਏ ਜਾ ਰਹੇ ਹਨ। 

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 86.50 ਅੰਕ ਭਆਵ 0.36% ਡਿੱਗ ਕੇ 24,032.80 ਦੇ ਪੱਧਰ 'ਤੇ ਬੰਦ ਹੋਇਆ ਹੈ। ਇੰਡੀਗੋ ਅਤੇ ਟੈਕ ਮਹਿੰਦਰਾ ਸਭ ਤੋਂ ਵੱਧ ਡਿੱਗੇ।

ਟਾਪ ਲੂਜ਼ਰਸ

ਮਹਿੰਦਰਾ ਐਂਡ ਮਹਿੰਦਰਾ, ultracemco, ਬਜਾਜ ਫਿਨਸਰਵ ਸਭ ਤੋਂ ਵਧ ਡਿੱਗੇ। ਐਟਰਨਲ, ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ICICI ਬੈਂਕ, SBI, ਟਾਟਾ ਸਟੀਲ, ਐਕਸਿਸ ਬੈਂਕ ਅਤੇ HDFC ਬੈਂਕ ਵਿੱਚ ਵੀ ਮਹੱਤਵਪੂਰਨ ਗਿਰਾਵਟ ਦੇਖਣ ਨੂੰ ਮਿਲੀ। 

ਟਾਪ ਗੇਨਰਸ

ਮਹਿੰਦਰਾ ਐਂਡ ਮਹਿੰਦਰਾ, ultracemco, ਬਜਾਜ ਫਿਨਸਰਵ ਸਟਾਕਾਂ ਨੇ ਸਭ ਤੋਂ ਵਧ ਲਾਭ ਹਾਸਲ ਕੀਤਾ। ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਟ੍ਰੈਂਟ, ਸਨ ਫਾਰਮਾ ਅਤੇ ਬਜਾਜ ਫਾਈਨੈਂਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

Credit : www.jagbani.com

  • TODAY TOP NEWS