ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਇੰਜ. ਬਲਜੀਤ ਸਿੰਘ ਸਹਾਇਕ ਇੰਜੀਨੀਅਰ ਸ਼ਹਿਰੀ ਸ/ਡ ਸ੍ਰੀ ਮੁਕਤਰ ਸਾਹਿਬ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਅਧੀਨ ਚੱਲਦੇ 11 ਕੇ. ਵੀ. ਬਲਮਗੜ੍ਹ ਰੋਡ ਫੀਡਰ ਨੂੰ ਬਾਈਫਰਕੇਟ ਕਰ ਕੇ ਨਵਾਂ ਫੀਡਰ ਕੱਢਣ ਲਈ 6 ਮਈ ਤੋਂ 8 ਮਈ ਤੱਕ ਤਿੰਨ ਦਿਨ ਸਵੇਰੇ 8:30 ਵਜੇ ਤੋਂ 12:30 ਵਜੇ ਤੱਕ 11 ਕੇ. ਵੀ. ਬਲਮਗੜ੍ਹ ਰੋਡ, 11 ਕੇ. ਵੀ. ਬੱਸ ਸਟੈਂਡ, 11 ਕੇ. ਵੀ. ਮਲੋਟ ਰੋਡ ਅਤੇ 11 ਕੇ. ਵੀ. ਅਬੋਹਰ ਰੋਡ ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਦੱਸ ਦਈਏ ਕਿ ਇਸ ਦੇ ਨਾਲ ਹੀ ਪੰਜਾਬ ਦੇ ਹੋਰਾਂ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ।
ਦਸੂਹਾ, (ਝਾਵਰ)- ਸ਼ਹਿਰੀ ਉੱਪ ਮੰਡਲ ਆਫਸਰ ਇੰਜੀਨੀਅਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ. ਵੀ. ਹਸਪਤਾਲ ਫੀਡਰ ਨੂੰ ਐਂਮਰਜੈਂਸੀ ਹਲਾਤ ਨੂੰ ਨਜਿੱਠਣ ਲਈ ਸਪਲਾਈ ਦਾ ਦੂਸਰਾ ਸਰੋਤ ਦੇਣ ਲਈ ਅੱਜ ਮਿਤੀ 6 ਮਈ ਨੂੰ ਹਸਪਤਾਲ ਦੀ ਬਿਜਲੀ ਸਪਲਾਈ 9 ਤੋਂ 12.30 ਵਜੇ ਤੱਕ ਬੰਦ ਰਹੇਗੀ । ਇਸ ਦੇ ਨਾਲ ਦੀ ਇਸ ਕੰਮ ਨੂੰ ਕਰਨ ਲਈ 11 ਕੇ. ਵੀ. ਆਰਮੀ ਗਰਾਉਂਡ ਦੇ ਭੱਠੀ ਵਾਲੇ ਟੀ-ਆਫ ਤੋਂ ਅੱਗੇ ਦੇ ਖੇਤਰ ਸੁਪਰ ਮਾਰਕਿਟ, ਹੁਸ਼ਿਆਰਪੁਰ ਰੋਡ, ਪੈਰਾਡਾਈਜ਼ ਕਲੋਨੀ, ਜਪਾਨੀ ਕਾਲੋਨੀ, ਕਹਿਰਵਾਲੀ, ਪੰਨਵਾਂ ਰੋਡ ਅਤੇ ਖੇੜਾ ਕੋਟਲੀ ਆਦਿ ਦੀ ਬਿਜਲੀ ਸਪਲਾਈ 9 ਤੋਂ 12 ਵਜੇ ਤੱਕ ਬੰਦ ਰਹੇਗੀ । ਇਸ ਦੌਰਾਨ ਉੱਪ ਮੰਡਲ ਅਫਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ।
ਹਰਿਆਣਾ, (ਨਲੋਆ, ਆਨੰਦ)- ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 6 ਮਈ ਦਿਨ ਬੁੱਧਵਾਰ ਨੂੰ 132 ਕੇ. ਵੀ. ਚੌਹਾਲ ਤੋਂ ਚਲਦੇ 66 ਕੇ. ਵੀ. ਸਬ-ਸਟੇਸ਼ਨ ਹਰਿਆਣਾ ਅਤੇ 66 ਕੇ. ਵੀ. ਜਨੌੜੀ ਦੀ ਲਾਈਨ ਦੀ ਜ਼ਰੂਰੀ ਮੁਰੰਮਤ ਕਰ ਕੇ 66 ਕੇ. ਵੀ. ਹਰਿਆਣਾ ਅਤੇ 66 ਕੇ. ਵੀ. ਜਨੌੜੀ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋ ਦੁਪਹਿਰ 12 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਇਨ੍ਹਾਂ ਦੇ ਚਲਦੇ ਫੀਡਰਾ ਦੇ ਘਰਾਂ, ਦੁਕਾਨਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਤਲਵਾੜਾ, (ਜੋਸ਼ੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀ. ਚੱਤਰ ਸਿੰਘ ਨੇ ਦੱਸਿਆ ਹੈ ਕਿ 6 ਮਈ ਨੂੰ ਜ਼ਰੂਰੀ ਮੈਂਟੀਨੈਂਸ ਕਰਨ ਲਈ 66 ਕੇ. ਵੀ. ਸਬ ਸਟੇਸ਼ਨ ਅਮਰੋਹ ਤੋਂ ਚਲਦੇ 11 ਕੇ. ਵੀ. ਫੀਡਰ ਰਾਮਗੜ੍ਹ ਅਧੀਨ ਚਲਦੇ ਪਿੰਡ ਅਮਰੋਹ, ਨੰਗਲ ਖਨੌੜਾ, ਧਰਮਪੁਰ ਕਰਟੋਲੀ, ਰਾਮਗੜ੍ਹ ਭਵਨੌਰ , ਝਰੇੜਾ ਅਤੇ ਸੰਧਾਨੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।
ਹਾਜੀਪੁਰ, (ਜੋਸ਼ੀ)- ਉਪ ਮੰਡਲ ਅਫਸਰ ਪਾਵਰ ਕਾਮ ਹਾਜੀਪੁਰ ਇੰਜੀਨੀਅਰ ਰੂਪ ਲਾਲ ਨੇ ਦੱਸਿਆ ਹੈ ਕਿ 6 ਮਈ ਨੂੰ 66 ਕੇ. ਵੀ. ਸਬ-ਸਟੇਸ਼ਨ ਬੁੱਢਾਬੜ ਤੋਂ ਚਲਦਾ 11 ਕੇ. ਵੀ. ਫੀਡਰ ਬੁੱਢਾਬੜ ਦੀ ਜ਼ਰੂਰੀ ਰਿਪੇਅਰ ਕਾਰਣ ਬਿਜਲੀ ਵੇਰੇ 10 ਵਜੇ ਤੋਂ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਣ ਬੁੱਢਾਬੜ ਮੋੜ, ਟਾਂਡਾ ਮੋੜ, ਠਾਕੁਰਦੁਆਰਾ ਮੋੜ, ਮੌਜਪੁਰ, ਭਵਨਾਲ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ।
ਜਗਰਾਓਂ, (ਮਾਲਵਾ)- 220 ਕੇ.ਵੀ. ਗਰਿੱਡ ਜਗਰਾਓਂ ਦੇ ਅਧੀਨ ਆਉਂਦੇ 11 ਕੇ.ਵੀ. ਮਿੱਲ ਫੀਡਰ ਨੰਬਰ-2 ਦੀ ਬਿਜਲੀ ਸਪਲਾਈ 6 ਮਈ ਦਿਨ ਬੁੱਧਵਾਰ ਨੂੰ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਅਰਬਨ ਜਗਰਾਓਂ ਦੇ ਐੱਸ.ਡੀ.ਓ. ਇੰਜੀਨੀਅਰ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਹ ਬਿਜਲੀ ਕੱਟ ਫੀਡਰ ਦੀ ਮੈਂਟੀਨੈਂਸ, ਨਵੀਂ ਡਿਵੈਲਪਮੈਂਟ ਦੇ ਕੰਮਾਂ ਅਤੇ ਫੀਡਰ ਨਾਲ ਲੱਗਦੇ ਦਰੱਖਤਾਂ ਦੀ ਕਟਾਈ ਲਈ ਲਗਾਇਆ ਜਾ ਰਿਹਾ ਹੈ। ਇਸ ਕੱਟ ਕਾਰਨ ਪਿੰਡ ਮਲਕ, ਅਲੀਗੜ੍ਹ ਅਤੇ ਪਸ਼ੂ ਮੰਡੀ, ਜਗਰਾਓਂ ਦੇ ਨੇੜਲੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Credit : www.jagbani.com