ਪੰਜਾਬ : ਗਰੀਬ ਦੀ ਕਿਸਮਤ ਨੇ ਮਾਰੀ ਪਲਟੀ, 200 ਰੁਪਏ ਨੇ ਬਣਾ ਦਿੱਤਾ ਕਰੋੜਪਤੀ

ਪੰਜਾਬ : ਗਰੀਬ ਦੀ ਕਿਸਮਤ ਨੇ ਮਾਰੀ ਪਲਟੀ, 200 ਰੁਪਏ ਨੇ ਬਣਾ ਦਿੱਤਾ ਕਰੋੜਪਤੀ

ਲੁਧਿਆਣਾ : ਬੀਤੇ ਦਿਨੀਂ ''ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ'' ਦਾ ਡਰਾਅ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਚ ਕੱਢਿਆ ਗਿਆ। ਇਸ ਵਿਚ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਭਗਵਾਨਸਰ ਨਿਵਾਸੀ ਨਰੇਸ਼ ਮਹਿਰਾ ਦੇ ਨਾਮ ''ਤੇ ਨਿਕਲਿਆ ਹੈ। ਟਿਕਟ ਦੇ ਜੇਤੂ ਰਹੇ ਮਹਿਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਪੇਸ਼ੇ ਤੋਂ ਪੈਪਸੀਕੋ ਕੰਪਨੀ ਵਿਚ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਪਿਛਲੇ 6 ਮਹੀਨਿਆਂ ਤੋਂ ਲਾਟਰੀ ਟਿਕਟਾਂ ਖਰੀਦਣੀਆਂ ਸ਼ੁਰੂ ਕੀਤੀਆਂ ਸਨ। ਇੰਨੀ ਵੱਡੀ ਇਨਾਮੀ ਰਾਸ਼ੀ ਜਿੱਤਣ ''ਤੇ ਉਹ ਬਹੁਤ ਖੁਸ਼ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS