ਲਾਡੋਵਾਲ ਚੌਕ ’ਚ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਫਿਰ ਪਈ ਭਾਰੀ, ਇਕ ਹੋਰ ਗੰਭੀਰ ਜ਼ਖ਼ਮੀ

ਲਾਡੋਵਾਲ ਚੌਕ ’ਚ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਫਿਰ ਪਈ ਭਾਰੀ, ਇਕ ਹੋਰ ਗੰਭੀਰ ਜ਼ਖ਼ਮੀ

ਲੁਧਿਆਣਾ - ਸਥਾਨਕ ਕਸਬਾ ਲਾਡੋਵਾਲ ਦੇ ਚੌਕ ਵਿਚ ਅੱਜ ਫਿਰ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਗੈਰ ਮੌਜੂਦਗੀ ਕਾਰਨ ਇਕ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਸੜਕ ਪਾਰ ਕਰ ਰਹੇ ਵਿਅਕਤੀ ਦਾ ਪੈਰ ਟੁੱਟ ਗਿਆ।

ਲੋਕਾਂ ਨੇ ਦੱਸਿਆ ਕਿ ਸ਼ਾਮ ਕਰੀਬ 6.40 ’ਤੇ ਲਾਡੋਵਾਲ ਝੁੱਗੀਆਂ ਵਿਚ ਰਹਿਣ ਵਾਲੇ ਪਤੀ ਪਤਨੀ ਸੜਕ ਪਾਰ ਕਰ ਰਹੇ ਸਨ ਅਤੇ ਉਸੇ ਦੌਰਾਨ ਲੁਧਿਆਣਾ ਵੱਲੋਂ ਜਲੰਧਰ ਵੱਲ ਜਾ ਰਿਹਾ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ।

ਹਾਦਸਾ ਹੋਣ ਤੋਂ ਬਾਅਦ ਉਕਤ ਵਿਅਕਤੀ ਦਾ ਪੈਰ ਮੋਟਰਸਾਈਕਲ ਦੀ ਫਰੰਟ ਲਾਈਟ ਦੇ ਅੰਦਰ ਫਸ ਗਿਆ ਤੇ ਟੁੱਟ ਗਿਆ ਜਿਸ ਕਾਰਨ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਮੋਟਰਸਾਈਕਲ ਚਾਲਕ ਨੇ ਕਈ ਫੁੱਟ ਦੂਰ ਤੱਕ ਉਛਾਲ ਕੇ ਸੁੱਟ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਉਕਤ ਵਿਅਕਤੀ ਦਾ ਪੈਰ ਟੁੱਟ ਗਿਆ ਜਿਸ ਤੋਂ ਬਾਅਦ ਚੌਕ ਵਿਚ ਖੜ੍ਹੇ ਲੋਕਾਂ ਵੱਲੋਂ ਹਾਦਸੇ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲਸ ਨੂੰ ਦਿੱਤੀ ਗਈ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਥਾਣਾ ਲਾਡੋਵਾਲ ਦੇ ਥਾਣੇਦਾਰ ਦਲਬੀਰ ਸਿੰਘ ਪੁਲਸ ਟੀਮ ਦੇ ਨਾਲ ਪੁੱਜੇ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਅਕਤੀ ਮਹਾਵੀਰ ਸਿੰਘ ਨੂੰ ਹਸਪਤਾਲ ਲਿਜਾਣ ਲਈ 108 ਨੰਬਰ ’ਤੇ ਫੋਨ ਕੀਤਾ ਗਿਆ ਪਰ ਅੱਧਾ ਘੰਟਾ ਬੀਤ ਜਾਣ ਤੱਕ ਵੀ ਮੌਕੇ ’ਤੇ ਕੋਈ ਵੀ ਐਂਬੂਲੈਂਸ ਨਹੀਂ ਪੁੱਜੀ, ਜਦੋਂਕਿ ਜਿਸ ਜਗ੍ਹਾ ਹਾਦਸਾ ਹੋਇਆ ਹੈ, ਉਸ ਦੀ 100 ਮੀਟਰ ’ਤੇ ਸਰਕਾਰੀ ਡਿਸਪੈਂਸਰੀ ਮੌਜੂਦ ਹੈ। ਇਥੇ 108 ਐਂਬੂਲੈਂਸ 24 ਘੰਟੇ ਖੜ੍ਹੀ ਰਹਿੰਦੀ ਹੈ।

7 ਦਿਨ ਪਹਿਲਾਂ ਵੀ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਗੈਰ ਮੌਜੂਦਗੀ ਕਾਰਨ ਹਾਦਸੇ ਵਿਚ 3 ਸਾਲ ਦੀ ਬੱਚੀ ਦੀ ਹੋਈ ਸੀ ਮੌਤ
ਧਿਆਨਦੇਣਯੋਗ ਹੈ ਕਿ ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਚੌਕ ਵਿਚ ਟ੍ਰੈਫਿਕ ਪੁਲਸ ਵਿਭਾਗ ਵੱਲੋਂ ਤਿੰਨ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਤਾਂ ਕਿ ਲਾਡੋਵਾਲ ਚੌਕ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ 28 ਅਪ੍ਰੈਲ ਨੂੰ ਵੀ ਲਾਡੋਵਾਲ ਚੌਕ ਵਿਚ ਸ਼ਾਮ 5 ਵਜੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਗੈਰ ਮੌਜੂਦਗੀ ਕਾਰਨ ਇਕ ਤਿੰਨ ਸਾਲ ਦੀ ਬੱਚੀ ਦੀ ਈ-ਰਿਕਸ਼ਾ ਪਲਟਣ ਕਾਰਨ ਮੌਤ ਹੋ ਗਈ ਸੀ।

ਲੋਕਾਂ ਨੇ ਦੱਸਿਆ ਕਿ ਉਸ ਦਿਨ ਵੀ ਲਾਡੋਵਾਲ ਚੌਕ ਵਿਚ ਜੇਕਰ ਟ੍ਰੈਫਿਕ ਪੁਲਸ ਮੁਲਾਜ਼ਮ ਮੌਜੂਦ ਹੁੰਦੇ ਤਾਂ ਹਾਈਵੇ ’ਤੇ ਖਰਾਬ ਹੋਏ ਈ-ਰਿਕਸ਼ਾ ਨੂੰ ਸਾਈਡ ‘ਤੇ ਕੀਤਾ ਜਾ ਸਕਦਾ ਸੀ ਤੇ ਇਸ ਹਾਦਸੇ ਨਾਲ ਮਾਸੂਮ ਬੱਚੀ ਦੀ ਜਾਨ ਨਾ ਜਾਂਦੀ।

ਕੀ ਕਹਿੰਦੇ ਜ਼ੋਨ ਇੰਚਾਰਜ ਵਿਸ਼ਪਿੰਦਰ ਸ਼ਰਮਾ :
ਲਾਡੋਵਾਲ ਚੌਕ ਵਿਚ ਟ੍ਰੈਫਿਕ ਮੁਲਾਜ਼ਮਾਂ ਦੀ ਗੈਰ ਮੌਜੂਦਗੀ ਵਿਚ ਜਦੋਂ ਟ੍ਰੈਫਿਕ ਜ਼ੋਨ ਦੇ ਇੰਚਾਰਜ ਵਿਸ਼ਵਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਦੋਂ ਲਾਡੋਵਾਲ ਚੋਕ ਵਿਚ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਲੋਕੇਸ਼ਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਕ ਥਾਣੇਦਾਰ ਕਿਸੇ ਰਿਸ਼ਤੇਦਾਰ ਦੀ ਮੌਤ ’ਤੇ ਗਿਆ ਹੋਇਆ ਹੈ ਤੇ ਬਾਕੀ ਦੋ ਪੁਲਸ ਮੁਲਜ਼ਮ ਕਿਸੇ ਵੀ.ਆਈ.ਪੀ. ਡਿਊਟੀ ਵਿਚ ਗਏ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਇਸ ਸਬੰਧੀ ਜਾਂਚ ਕਰਨਗੇ।
 

Credit : www.jagbani.com

  • TODAY TOP NEWS