ਵੱਡੀ ਖਬਰ: ਜਲੰਧਰ ਤੋਂ ਬਾਅਦ ਅੰਮ੍ਰਿਤਸਰ 'ਚ ਫੌਜ ਦੇ ਹੈੱਡਕੁਆਰਟਰ ਦੇ ਬਾਹਰ ਧਮਾਕਾ

ਵੱਡੀ ਖਬਰ: ਜਲੰਧਰ ਤੋਂ ਬਾਅਦ ਅੰਮ੍ਰਿਤਸਰ 'ਚ ਫੌਜ ਦੇ ਹੈੱਡਕੁਆਰਟਰ ਦੇ ਬਾਹਰ ਧਮਾਕਾ

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਦੇ ਅਟਾਰੀ ਬਾਰਡਰ ਵੱਲ ਜਾਣ ਵਾਲੇ ਫੌਜ ਦੇ ਖਾਸਾ ਹੈੱਡਕੁਆਰਟਰ ਦੇ ‘ਸੀ. ਪੀ. 7’ ਗੇਟ ਦੇ ਬਾਹਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਸਬੰਧ ਵਿਚ ਫੌਜ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਧਮਾਕਾ ਹੋਇਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਕਈ ਪੁਲਸ ਥਾਣਿਆਂ ਦੇ ਬਾਹਰ ਧਮਾਕੇ ਹੋ ਚੁੱਕੇ ਹਨ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਧਮਾਕਾ ਕਿਸ ਨੇ ਕੀਤਾ ਅਤੇ ਕਿਸ ਲਈ ਕੀਤਾ, ਇਹ ਸੁਰੱਖਿਆ ਏਜੰਸੀਆਂ ਲਈ ਜਾਂਚ ਦਾ ਵਿਸ਼ਾ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਵਿਚ ਵੀ ਮੰਗਲਵਾਰ ਦੇਰ ਸ਼ਾਮ 8 ਵਜੇ ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਦੇ ਬਾਹਰ ਇਕ ਸਕੂਟੀ ਵਿਚ ਧਮਾਕਾ ਹੋਇਆ ਸੀ। ਧਮਾਕੇ ਤੋਂ ਬਾਅਦ ਸਕੂਟੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਖੁਸਕਿਸਮਤੀ ਨਾਲ ਇਸ ਘਟਨਾ ਵਿਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
 

Credit : www.jagbani.com

  • TODAY TOP NEWS