ਪੰਜਾਬ: ਰਾਤੋ-ਰਾਤ ਪਲਟ ਗਈ ਬੰਦੇ ਦੀ ਕਿਸਮਤ, ਜਿੱਤ ਲਏ 25,00,000 ਰੁਪਏ

ਪੰਜਾਬ: ਰਾਤੋ-ਰਾਤ ਪਲਟ ਗਈ ਬੰਦੇ ਦੀ ਕਿਸਮਤ, ਜਿੱਤ ਲਏ 25,00,000 ਰੁਪਏ

ਲੁਧਿਆਣਾ- ਪੰਜਾਬ ਸਟੇਟ ਡੀਅਰ 100 ਮੰਥਲੀ ਲਾਟਰੀ ਦਾ ਡਰਾਅ ਲੁਧਿਆਣਾ ’ਚ ਆਯੋਜਿਤ ਹੋਇਆ, ਜਿਸ ’ਚ ਬਰਨਾਲਾ ਦੇ ਗੁਰਪ੍ਰੀਤ ਸਿੰਘ ਨੇ 25 ਲੱਖ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਦੀ ਟਿਕਟ ਦਾ ਨੰਬਰ ਸੀ 62950 ਹੈ। ਜੇਤੂ ਨੂੰ ਰਤਨ ਲਾਟਰੀ ਏਜੰਸੀ ਬਠਿੰਡਾ ਦੇ ਦਫਤਰ ’ਚ ਮਾਲਕ ਉਮੇਸ਼ ਗਰਗ ਨੇ ਸਨਮਾਨਿਤ ਕੀਤਾ।

ਜੇਤੂ ਗੁਰਪ੍ਰੀਤ ਸਿੰਘ ਟ੍ਰਾਈਡੈਂਟ ਗਰੁੱਪ ਬਰਨਾਲਾ ’ਚ ਕੰਮ ਕਰਦਾ ਹੈ। ਇਹ ਟਿਕਟ ਉਨ੍ਹਾਂ ਨੇ ਰਤਨ ਲਾਟਰੀ ਦੇ ਬਰਨਾਲਾ ਸਥਿਤ ਸੇਲਰ ਬੀ. ਐੱਸ. ਲਾਟਰੀ ਤੋਂ ਖਰੀਦੀ ਸੀ। ਉਮੇਸ਼ ਗਰਗ ਨੇ ਦੱਸਿਆ ਕਿ ਪਿਛਲੇ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ’ਚ ਪਹਿਲੇ ਇਨਾਮ ਵਜੋਂ 11 ਕਰੋੜ ਰੁਪਏ ਦਾ ਜੇਤੂ (ਅਮਿਤ ਸੇਹਰਾ, ਕੋਟਪੂਤਲੀ ਰਾਜਸਥਾਨ) ਉਨ੍ਹਾਂ ਦੀ ਰਤਨ ਲਾਟਰੀ ਏਜੰਸੀ ਦੁਆਰਾ ਵੇਚੀ ਟਿਕਟ ਤੋਂ ਹੀ ਨਿਕਲਿਆ ਸੀ।

Credit : www.jagbani.com

  • TODAY TOP NEWS