ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਭਰਾ ਨੇ ਭੈਣ ਦਾ ਕੀਤਾ ਕਤਲ, ਫਿਰ ਘਰ ਰੱਖੇ ਕੁੱਤੇ ਤੇ ਬੱਕਰੀ ਨੂੰ ਵੀ ਮਾਰ ਮੁਕਾਇਆ

ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਭਰਾ ਨੇ ਭੈਣ ਦਾ ਕੀਤਾ ਕਤਲ, ਫਿਰ ਘਰ ਰੱਖੇ ਕੁੱਤੇ ਤੇ ਬੱਕਰੀ ਨੂੰ ਵੀ ਮਾਰ ਮੁਕਾਇਆ

ਤਰਨਤਾਰਨ- ਸਭਰਾ ਪਿੰਡ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਇਕ ਨੌਜਵਾਨ ਨੇ ਆਪਣੀ ਸਕੀ ਭੈਣ ਦਾ ਕਤਲ ਕਰ ਦਿੱਤਾ, ਜਦਕਿ ਆਪਣੀ ਮਾਤਾ ਅਤੇ ਪਤਨੀ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਭਰਾ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਦੇ ਪੁੱਤਰ ਰਸਾਲ ਸਿੰਘ ਨੇ ਕਹੀ ਨਾਲ ਆਪਣੀ ਭੈਣ ਸੰਦੀਪ ਕੌਰ ’ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਸੰਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਨੇ ਆਪਣੀ ਮਾਤਾ ਜਸਬੀਰ ਕੌਰ ਅਤੇ ਆਪਣੀ ਪਤਨੀ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS