ਸਿਸੋਦੀਆ ਵੱਲੋਂ ਜਾਰੀ ਦਿੱਲੀ ਦੇ ਸਕੂਲਾਂ ਦੀ ਲਿਸਟ ’ਤੇ ਪਰਗਟ ਸਿੰਘ ਨੇ ਚੁੱਕੇ ਵੱਡੇ ਸਵਾਲ

ਸਿਸੋਦੀਆ ਵੱਲੋਂ ਜਾਰੀ ਦਿੱਲੀ ਦੇ ਸਕੂਲਾਂ ਦੀ ਲਿਸਟ ’ਤੇ ਪਰਗਟ ਸਿੰਘ ਨੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ-ਬੀਤੇ ਦਿਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਚੁਣੌਤੀ ਸਵੀਕਾਰ ਕਰਦਿਆਂ ਦਿੱਲੀ ਦੇ 250 ਸਕੂਲਾਂ ਦੀ ਲਿਸਟ ਜਾਰੀ ਕੀਤੀ ਸੀ। ਇਸ ਨੂੰ ਲੈ ਕੇ ਪਰਗਟ ਸਿੰਘ ਨੇ ਟਵੀਟਸ ਦੀ ਝੜੀ ਲਾਉਂਦਿਆਂ ਸਿਸੋਦੀਆ ਵੱਲੋਂ ਜਾਰੀ ਸਕੂਲਾਂ ਦੀ ਲਿਸਟ ’ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਸਿਸੋਦੀਆ ਨੂੰ  ਮੋੜਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਤੁਸੀਂ 250 ਸਕੂਲਾਂ ਦੀ ਲਿਸਟ ਨਹੀਂ ਬਲਕਿ ਸਕੂਲਾਂ ਦੀਆਂ ਲੋਕੇਸ਼ਨਾਂ ਜਾਰੀ ਕੀਤੀਆਂ ਹਨ।

PunjabKesari

ਪਰਗਟ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਇੰਨੀ ਜਲਦੀ ’ਚ ਸੀ ਕਿ ਤੁਸੀਂ ਜੋ ਲਿਖਿਆ ਸੀ, ਉਸ ਨੂੰ ਪੜ੍ਹਿਆ ਵੀ ਨਹੀਂ। ਮੈਂ ਕਿਹਾ ਸੀ ਕਿ ਅਸੀਂ ਰਾਸ਼ਟਰੀ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ 2021 ਦੇ ਮਾਪਦੰਡਾਂ ’ਤੇ ਤੁਲਨਾ ਕਰਾਂਗੇ ਪਰ ਤੁਸੀਂ ਜੋ ਸੂਚੀ ਜਾਰੀ ਕੀਤੀ ਹੈ, ਉਸ ’ਚ ਸਕੂਲ-ਵਾਰ ਦਾਖਲਾ ਨੰਬਰ, ਸਥਾਈ ਅਧਿਆਪਕ, ਖਾਲੀ ਆਸਾਮੀਆਂ, 10ਵੀਂ ਦੇ ਨਤੀਜਿਆਂ ਤੇ ਪ੍ਰਿੰਸੀਪਲਾਂ ਦੇ ਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ।
ਉਨ੍ਹਾਂ ਨੇ ਸਿਸੋਦੀਆ ਨੂੰ 2013-14 ਤੋਂ 2019-20 ਤਕ ਦੇ ਅੰਕੜਿਆਂ ਦਾ ਜ਼ਿਕਰ ਕਰਨ ਲਈ ਵੀ ਕਿਹਾ ਤਾਂ ਜੋ ਸਾਰੀ ਤਸਵੀਰ ਸਾਫ਼ ਹੋ ਸਕੇ।

PunjabKesari

ਪਰਗਟ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹੀ ਜਾਣਕਾਰੀ ਮੰਗੀ ਸੀ ਪਰ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਉਹ ਕੀ ਲੁਕੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਭੱਜਣ ਨਹੀਂ ਦੇਵਾਂਗਾ। ਉਨ੍ਹਾਂ ਸਿਸੋਦੀਆ ਨੂੰ ਸਵਾਲ ਕੀਤਾ ਕਿ ਜਦੋਂ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ ਆ ਰਹੀ ਹੈ ਤਾਂ ਤੁਸੀਂ ਸਿੱਖਿਆ ’ਚ ਕੀ ਸੁਧਾਰ ਲਿਆ ਰਹੇ ਹੋ। ਜਦੋਂ ਕੋਈ ਪ੍ਰਿੰਸੀਪਲ ਨਹੀਂ ਹੈ ਤਾਂ ਤੁਸੀਂ ਪੜ੍ਹਾਈ ਲਈ ਕਿਸ ਨੂੰ ਭੇਜ ਰਹੇ ਹੋ? ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ 10ਵੀਂ ’ਚ ਫੇਲ੍ਹ ਹੋ ਰਹੇ ਹਨ ਤਾਂ ਉੱਚ ਸਿੱਖਿਆ ਲਈ ਕੌਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨਵੇਂ ਸਕੂਲ ਨਹੀਂ ਹਨ ਤਾਂ ਬੁਨਿਆਦੀ ਢਾਂਚੇ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਸਿਸੋਦੀਆ ਨੂੰ ਸਵਾਲ ਕੀਤਾ ਕਿ ਇਨ੍ਹਾਂ ਨੁਕਤਿਆਂ ’ਤੇ ਚਰਚਾ ਕਰਨ ਤੋਂ ਕਿਉਂ ਝਿਜਕਦੇ ਹੋ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਪੂਰੀ ਸੂਚੀ ਦੇਣ ਲਈ ਬੇਨਤੀ ਕਰਦਾ ਹਾਂ। ਆਓ ਇਕ ਵਾਰ ਫੈਸਲਾ ਕਰੀਏ ਕਿ ਕੌਣ ‘ਅਸਲੀ’ ਹੈ ਤੇ ਕੌਣ ‘ਨਕਲੀ’ ਆਮ ਆਦਮੀ।

Credit : www.jagbani.com

  • TODAY TOP NEWS