ਜਾਰਜੀਆ ਮੇਲੋਨੀ ਦਾ ਇਟਲੀ ਦੀ PM ਬਣਨਾ ਤੈਅ, ਦੁਨੀਆ ਭਰ ਦੇ ਨੇਤਾਵਾਂ ਨੇ ਦਿੱਤੀ ਵਧਾਈ

ਜਾਰਜੀਆ ਮੇਲੋਨੀ ਦਾ ਇਟਲੀ ਦੀ PM ਬਣਨਾ ਤੈਅ, ਦੁਨੀਆ ਭਰ ਦੇ ਨੇਤਾਵਾਂ ਨੇ ਦਿੱਤੀ ਵਧਾਈ

ਰੋਮ (ਬਿਊਰੋ) ਜਾਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ। ਇਟਲੀ 'ਚ ਹੋਈਆਂ ਚੋਣਾਂ 'ਚ ਜਾਰਜੀਆ ਦੀ ਅਗਵਾਈ ਵਾਲੇ ਸੱਜੇ ਪੱਖੀ ਗਠਜੋੜ ਨੂੰ ਸੰਸਦ 'ਚ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ ਇਹ ਸਪੱਸ਼ਟ ਹੈ ਕਿ ਉਸ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਇਟਲੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲਣ ਜਾ ਰਹੀ ਹੈ। ਜਾਰਜੀਆ ਦੀ ਪਾਰਟੀ ਨੂੰ 2018 ਦੀਆਂ ਚੋਣਾਂ 'ਚ ਸਿਰਫ਼ 4.5 ਫੀਸਦੀ ਵੋਟਾਂ ਮਿਲੀਆਂ ਸਨ। ਜਾਰਜੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਦੁਨੀਆ ਭਰ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਫਰਾਂਸ ਦੀ ਨੇਤਾ ਮਰੀਨ ਲੇ ਪੇਨ ਨੇ ਦਿੱਤੀ ਵਧਾਈ 

ਅੰਤਰਰਾਸ਼ਟਰੀ ਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਇਟਲੀ ਅਤੇ ਜਾਰਜੀਆ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਰਾਂਸ ਦੀ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ ਦੀ ਨੇਤਾ ਮਾਰੀਨ ਲੇ ਪੇਨ ਨੇ ਟਵੀਟ ਕੀਤਾ ਕਿ ਇਟਲੀ ਦੇ ਲੋਕਾਂ ਨੇ ਇਕ ਦੇਸ਼ ਭਗਤ ਅਤੇ ਪ੍ਰਭੂਸੱਤਾ ਵਾਲੀ ਸਰਕਾਰ ਚੁਣਨ ਦਾ ਫ਼ੈਸਲਾ ਕੀਤਾ ਹੈ।

PunjabKesari

ਜਾਰਜੀਆ ਮੇਲੋਨੀ ਅਤੇ (ਲੀਗ ਨੇਤਾ) ਮੈਟੀਓ ਸਾਲਵਿਨੀ ਨੂੰ ਇਸ ਚੁਣੌਤੀ ਨੂੰ ਜਿੱਤਣ ਅਤੇ ਗੈਰ-ਲੋਕਤੰਤਰੀ ਅਤੇ ਹੰਕਾਰੀ ਯੂਰਪੀ ਸੰਘ ਦੇ ਖ਼ਤਰਿਆਂ ਦਾ ਵਿਰੋਧ ਕਰਨ ਲਈ ਵਧਾਈ।'

ਪੜ੍ਹੋ ਇਹ ਅਹਿਮ ਖ਼ਬਰ-ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਦੇ ਨਾਮ ਸੌਂਪਿਆ ਪੱਤਰ

ਹੰਗਰੀ ਦੇ ਪ੍ਰਧਾਨ ਮੰਤਰੀ ਨੇ ਦਿਖਾਈ ਇਟਲੀ ਪ੍ਰਤੀ ਦੋਸਤੀ

ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਦੇ ਰਾਜਨੀਤਿਕ ਨਿਰਦੇਸ਼ਕ ਬਲਾਜ਼ ਓਰਬਨ ਨੇ ਜਾਰਜੀਆ ਨੂੰ ਵਧਾਈ ਦਿੱਤੀ। ਆਪਣੇ ਟਵੀਟ ਵਿਚ ਉਹਨਾਂ ਨੇ ਲਿਖਿਆ ਕਿ ਅੱਜ ਦੇ ਚੋਣ ਨਤੀਜਿਆਂ 'ਤੇ ਜਾਰਜੀਆ ਮੇਲੋਨੀ, ਮੈਟੀਓ ਸਾਲਵਿਨੀ ਅਤੇ ਸਿਲਵੀਓ ਬਰਲੁਸਕੋਨੀ ਨੂੰ ਵਧਾਈਆਂ।

PunjabKesari

ਇਟਲੀ ਲਈ ਆਪਣੀ ਦੋਸਤੀ ਨੂੰ ਦਰਸਾਉਂਦੇ ਹੋਏ ਉਸਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਨੂੰ ਪਹਿਲਾਂ ਨਾਲੋਂ ਵੱਧ ਅਜਿਹੇ ਦੋਸਤਾਂ ਦੀ ਜ਼ਰੂਰਤ ਹੈ ਜੋ ਯੂਰਪ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇੱਕੋ ਜਿਹੇ ਦ੍ਰਿਸ਼ਟੀਕੋਣ ਅਤੇ ਵਿਚਾਰ ਸਾਂਝੇ ਕਰਨ।

ਕਈ ਆਗੂਆਂ ਨੇ ਦਿੱਤੀ ਜਿੱਤ ਦੀ ਵਧਾਈ 

ਸਪੇਨ ਦੇ ਨੇਤਾ ਸੈਂਟੀਆਗੋ ਅਬਾਸਕਲ ਨੇ ਜਾਰਜੀਆ ਨੂੰ ਜਿੱਤ 'ਤੇ ਵਧਾਈ ਦਿੰਦੇ ਹੋਏ ਟਵਿੱਟਰ 'ਤੇ ਲਿਖਿਆ ਕਿ ਜਾਰਜੀਆ ਮੇਲੋਨੀ ਨੇ ਲੋਕਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਅਤੇ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੇ ਮਾਣ ਲਈ ਇੱਕ ਆਜ਼ਾਦ ਯੂਰਪ ਦਾ ਰਸਤਾ ਦਿਖਾਇਆ ਹੈ। ਇਸ ਦੇ ਨਾਲ ਹੀ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੇਉਸ ਮੋਰਾਵੀਕੀ ਨੇ ਵੀ ਜਾਰਜੀਆ ਨੂੰ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ।

PunjabKesari

Credit : www.jagbani.com

  • TODAY TOP NEWS