IPL 2024: ਲਗਾਤਾਰ 6 ਮੈਚਾਂ 'ਚ ਹਾਰ ਝੱਲਣ ਤੋਂ ਬਾਅਦ ਆਖ਼ਿਰਕਾਰ ਜਿੱਤੀ RCB, SRH ਨੂੰ 35 ਦੌੜਾਂ ਨਾਲ ਹਰਾਇਆ

IPL 2024: ਲਗਾਤਾਰ 6 ਮੈਚਾਂ 'ਚ ਹਾਰ ਝੱਲਣ ਤੋਂ ਬਾਅਦ ਆਖ਼ਿਰਕਾਰ ਜਿੱਤੀ RCB, SRH ਨੂੰ 35 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ ਹੈ।

PunjabKesari

ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਵਿਰਾਟ ਕੋਹਲੀ (51) ਤੇ ਨੌਜਵਾਨ ਬੱਲੇਬਾਜ਼ ਰਜਤ ਪਾਟੀਦਾਰ (50) ਦੇ ਅਰਧ ਸੈਂਕੜਿਆਂ ਦੀ ਬਦੌਲਤ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ ਸਨ।

PunjabKesari

ਇਸ ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਲਈ ਪਿਛਲੇ ਮੈਚਾਂ ਦੇ ਹੀਰੋ ਰਹੇ ਟ੍ਰੈਵਿਸ ਹੈੱਡ ਇਸ ਵਾਰ ਕੁਝ ਖ਼ਾਸ ਨਾ ਕਰ ਸਕੇ ਤੇ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਚ ਗਏ। ਇਸ ਤੋਂ ਬਾਅਦ ਏਡਨ ਮਾਰਕ੍ਰਮ ਵੀ 7 ਦੌੜਾਂ ਬਣਾ ਕੇ ਆਊਟ ਹੋ ਗਿਆ। 

PunjabKesari

ਅਭਿਸ਼ੇਕ ਸ਼ਰਮਾ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਲਗਾਤਾਰ ਡਿਗ ਰਹੀਆਂ ਵਿਕਟਾਂ ਕਾਰਨ ਉਹ ਵੀ 13 ਗੇਂਦਾਂ 'ਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਆਊਟ ਹੋ ਗਿਆ। 

PunjabKesari

ਕਪਤਾਨ ਪੈਟ ਕਮਿੰਸ ਨੇ ਵੀ ਕੁਝ ਚੰਗੇ ਸ਼ਾਟ ਖੇਡੇ, ਪਰ ਉਹ ਵੀ 15 ਗੇਂਦਾਂ 'ਚ 1 ਚੌਕਾ ਤੇ 3 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਕੈਮਰਨ ਗ੍ਰੀਨ ਦੀ ਗੇਂਦ 'ਤੇ ਆਊਟ ਹੋ ਗਿਆ। ਅੰਤ 'ਚ ਸ਼ਾਹਬਾਜ਼ ਅਹਿਮਦ ਨੇ ਟੀਮ ਦੀ ਬੇੜੀ ਪਾਰ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਥ ਨਾ ਮਿਲਣ ਕਾਰਨ ਉਹ ਸਫ਼ਲ ਨਾ ਹੋ ਸਕਿਆ। ਉਸ ਨੇ 37 ਗੇਂਦਾਂ ਦੀ ਪਾਰੀ 'ਚ 1 ਚੌਕਾ ਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਦੀ ਨਾਬਾਦ ਪਾਰੀ ਖੇਡੀ। 

PunjabKesari

ਇਸ ਤਰ੍ਹਾਂ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ ਆਰ.ਸੀ.ਬੀ. ਹੱਥੋਂ 35 ਦੌੜਾਂ ਨਾਲ ਹਾਰ ਗਈ। ਇਹ ਜਿੱਤ ਬੈਂਗਲੁਰੂ ਲਈ ਖ਼ਾਸ ਇਸ ਲਈ ਹੈ ਕਿਉਂਕਿ ਟੀਮ ਲਗਾਤਾਰ 6 ਮੁਕਾਬਲੇ ਹਾਰ ਚੁੱਕੀ ਸੀ ਤੇ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋਣ ਕੰਢੇ ਖੜ੍ਹੀ ਹੈ। 

PunjabKesari

ਇਹ ਬੈਂਗਲੁਰੂ ਦੀ 9 ਮੁਕਾਬਲਿਆਂ 'ਚੋਂ ਦੂਜੀ ਹੀ ਜਿੱਤ ਹੈ ਤੇ ਟੀਮ 4 ਅੰਕਾਂ ਨਾਲ ਹਾਲੇ ਵੀ ਪੁਆਇੰਟ ਟੇਬਲ 'ਚ ਆਖ਼ਰੀ ਸਥਾਨ 'ਤੇ ਹੈ, ਜਦਕਿ ਹੈਦਰਾਬਾਦ ਦੀ 8 ਮੁਕਾਬਲਿਆਂ 'ਚੋਂ ਇਹ ਤੀਜੀ ਹਾਰ ਹੈ, ਪਰ ਟੀਮ 8 ਅੰਕਾਂ ਨਾਲ ਪੁਆਇੰਟ ਟੇਬਲ 'ਚ ਤੀਜੇ ਸਥਾਨ 'ਤੇ ਬਰਕਰਾਰ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS