ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ ਰੁਪਏ ਦਾ ਇਕ ਹੋਰ ਨਵਾਂ ਨੋਟਿਸ

ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ ਰੁਪਏ ਦਾ ਇਕ ਹੋਰ ਨਵਾਂ ਨੋਟਿਸ

ਨਵੀਂ ਦਿੱਲੀ - ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮਦਨ ਕਰ ਵਿਭਾਗ ਨੇ ਟੈਕਸ ਰਿਟਰਨਾਂ ਵਿਚ ਕਥਿਤ ਗੜਬੜੀਆਂ ਲਈ 1823.08 ਕਰੋੜ ਰੁਪਏ ਦੇ ਭੁਗਤਾਨ ਲਈ ਉਸ ਨੂੰ ਨਵਾਂ ਿਸ ਜਾਰੀ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ 'ਤੇ 'ਟੈਕਸ ਅੱਤਵਾਦ' ਰਾਹੀਂ ਹਮਲਾ ਕੀਤਾ ਜਾ ਰਿਹਾ ਹੈ।

ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਨੇ ਦੋਸ਼ ਲਾਇਆ ਕਿ ਜਿਨ੍ਹਾਂ ਮਾਪਦੰਡਾਂ 'ਤੇ ਜੁਰਮਾਨੇ ਦੇ ਿਸ ਦਿੱਤੇ ਗਏ ਹਨ, ਉਨ੍ਹਾਂ ਦੇ ਆਧਾਰ 'ਤੇ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਤੋਂ 4600 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਦੀ ਮੰਗ ਕਰਨੀ ਚਾਹੀਦੀ ਹੈ। ਮਾਕਨ ਨੇ ਪੱਤਰਕਾਰਾਂ ਨੂੰ ਕਿਹਾ, "ਕੱਲ੍ਹ ਸਾਨੂੰ ਆਮਦਨ ਕਰ ਵਿਭਾਗ ਤੋਂ 1823.08 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਵਾਂ ਿਸ ਮਿਲਿਆ ਹੈ। ਪਹਿਲਾਂ ਹੀ ਆਮਦਨ ਕਰ ਵਿਭਾਗ ਨੇ ਸਾਡੇ ਬੈਂਕ ਖਾਤੇ ਤੋਂ ਜ਼ਬਰਦਸਤੀ 135 ਕਰੋੜ ਰੁਪਏ ਕਢਵਾ ਲਏ ਹਨ।"

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਰਥਿਕ ਤੌਰ ’ਤੇ ਕਮਜ਼ੋਰ ਹੋ ਰਹੀ ਹੈ। ਮਾਕਨ ਨੇ ਕਿਹਾ ਕਿ ਇਹ ਸਭ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਰਾਬਰ ਮੌਕੇ ਭਾਵ ਲੈਵਲ ਪਲੇਇੰਗ ਫੀਲਡ  ਨੂੰ ਤਬਾਹ ਕਰਨ ਲਈ ਕੀਤਾ ਜਾ ਰਿਹਾ ਹੈ। ਇਨਕਮ ਟੈਕਸ ਅਧਿਕਾਰੀਆਂ ਵੱਲੋਂ 210 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਅਤੇ ਉਸਦੇ ਬੈਂਕ ਖਾਤਿਆਂ ਨੂੰ 'ਫ੍ਰੀਜ਼' ਕਰਨ ਕਾਰਨ ਕਾਂਗਰਸ ਪਹਿਲਾਂ ਹੀ ਫੰਡ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਨੂੰ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਉਹ ਜਲਦੀ ਹੀ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ।

Credit : www.jagbani.com

  • TODAY TOP NEWS