ਸਕੂਲ ਜਾ ਰਹੇ ਇਕਲੌਤੇ ਪੁੱਤ ਦੀ ਹਾਦਸੇ 'ਚ ਮੌਤ, ਮਰੇ ਪੁੱਤ ਦਾ ਕਦੇ ਪੈਰ ਤੇ ਕਦੇ ਹੱਥ ਚੁੰਮਦਾ ਰਿਹਾ ਪਿਓ

ਸਕੂਲ ਜਾ ਰਹੇ ਇਕਲੌਤੇ ਪੁੱਤ ਦੀ ਹਾਦਸੇ 'ਚ ਮੌਤ, ਮਰੇ ਪੁੱਤ ਦਾ ਕਦੇ ਪੈਰ ਤੇ ਕਦੇ ਹੱਥ ਚੁੰਮਦਾ ਰਿਹਾ ਪਿਓ

ਤਰਨਤਾਰਨ- ਤਰਨਤਾਰਨ ਤੋਂ ਬੇਹੱਦ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਜਿਥੇ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤ ਜਗਮੀਤ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਐਮਾ ਕਲਾਂ ਵਜੋਂ ਹੋਈ ਹੈ ਜੋ ਤਰਨ ਤਰਨ ਵਿਖੇ ਨਿੱਜੀ ਸਕੂਲ ਦਾ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਅੱਜ ਸਵੇਰੇ ਸਕੂਲ ਜਾਣ ਸਮੇਂ ਜਗਮੀਤ ਹਾਦਸੇ ਦਾ ਸ਼ਿਕਾਰ ਹੋ ਗਿਆ। 

PunjabKesari

ਰਿਸ਼ਤੇਦਾਰਾਂ ਦੇ ਦੱਸਣ ਅਨੁਸਾਰ ਜਗਮੀਤ ਸਿੰਘ ਜਦੋਂ ਅੱਜ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਤਰਨਤਾਰਨ ਸਕੂਲ ਪੜਨ ਲਈ ਆ ਰਿਹਾ ਸੀ ਤਾਂ ਉਸਦਾ ਰਸਤੇ 'ਚ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਸ ਬਾਰੇ ਅਜੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਸੜਕ 'ਤੇ ਡਿੱਗਣ ਦੌਰਾਨ ਜਗਮੀਤ ਸਿੰਘ ਦੇ ਸਿਰ ਵਿੱਚ ਡੂੰਘੀ ਸੱਟ ਵੱਜਣ ਕਰਕੇ ਉਸਨੂੰ ਸਿਵਲ ਹਸਪਤਾਲ ਤਰਨ ਧਾਮ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। 

PunjabKesari

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਗਮੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵੀਡੀਓ 'ਚ ਵੇਖ ਸਕਦੇ ਹੋ ਪੁੱਤਰ ਦੇ ਲਾਸ਼ ਨੂੰ ਵੇਖ ਮਾਂ-ਪਿਓ ਦੋਵੇਂ ਬੇਵੱਸ ਹੋ ਗਏ ਅਤੇ ਉਸ ਦੇ ਹੱਥ ਤੇ ਪੈਰ ਚੁੰਮਦੇ ਨਜ਼ਰ ਆ ਰਹੇ ਹਨ।ਹਸਪਤਾਲ ਚੀਕ-ਚਿਹਾੜੇ ਨਾਲ ਗੁੰਝ ਉੱਠਿਆ। ਹਰ ਕੋਈ ਜਗਮੀਤ ਦੇ ਮਾਪਿਆਂ ਨੂੰ ਹੌਂਸਲਾ ਦਿੰਦਾ ਨਜ਼ਰ ਆ ਰਿਹਾ ਹੈ। ਹਸਪਤਾਲ 'ਚ ਹਾਜ਼ਰ ਪਰਿਵਾਰਿਕ ਮੈਂਬਰ ਅਤੇ ਹੋਰ ਲੋਕ ਭੂਬਾ ਮਾਰ ਰੋ ਰਹੇ ਹਨ। ਜਗਮੀਤ ਮਾਪਿਆਂ ਦਾ ਇਕੋ-ਇਕ ਸਹਾਰਾ ਸੀ, ਜਿਸ ਨੂੰ ਲੈ ਕੇ ਦੁੱਖ ਦੀ ਲਹਿਰ ਫੈਲ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS