ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ ਪਹਿਲੀ ਵਾਰ ਦੁੱਬਈ ਥੀਮ ਕਾਰਨੀਵਾਲ ਕਰਾਫਟ ਬਾਜ਼ਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਦੁੱਬਈ ਦੀ ਤਰਜ਼ 'ਤੇ ਬੁਰਜ ਕਲੀਫਾ, ਆਈਫਿਲ ਟਾਵਰ, ਇੰਡੀਆ ਗੇਟ 'ਤੇ ਆਧਾਰਿਤ ਕਾਫੀ ਥੀਮ ਲੋਕਾਂ ਦੇ ਮਨੋਰੰਜਨ ਦੇ ਲਈ ਲਗਾਏ ਹੋਏ ਸਨ। ਅੱਜ ਦੁਪਹਿਰ ਸਮੇਂ ਜਿਵੇਂ ਹੀ ਤੇਜ਼ ਹਨੇਰੀ ਚੱਲੀ ਤਾਂ ਇਸ ਦੌਰਾਨ ਮੇਲੇ ’ਚ ਲੱਗੇ ਬਿਨਾਂ ਕਿਸੇ ਸੇਫਟੀ ਦੇ ਆਈਫਿਲ ਟਾਵਰ ਡਿੱਗ ਗਿਆ। ਜਿਸ ਕਾਰਨ ਟਾਵਰ ਹੇਠਾਂ ਆਉਣ ਕਾਰਨ ਇਕ ਨੌਜਵਾਨ ਰਵਿੰਦਰ ਕੁਮਾਰ ਪੁੱਤਰ ਲੱਖੀ ਰਾਮ ਵਾਸੀ ਕਲੀਚਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਅਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਬਹਿਰਾਮਪੁਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।  ਲੋਕਾਂ ਵੱਲੋਂ ਤੁਰੰਤ ਦੋਵਾਂ ਨੂੰ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ, ਪਰ ਰਵਿੰਦਰ ਕੁਮਾਰ ਦੀ ਮੌਤ ਹੋ ਚੁੱਕੀ ਸੀ, ਪਰ ਅਜੇ ਕੁਮਾਰ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ।

ਬਿਨਾਂ ਸੇਫਟੀ ਦੇ ਖੜਾ ਕੀਤਾ ਗਿਆ ਸੀ ਆਈਫਿਲ ਟਾਵਰ

ਕਈ ਕਮੀਆਂ ਆਈਆਂ ਨਜ਼ਰ

ਮੇਲੇ ਦੀ ਪਰਮਿਸ਼ਨ ਦੇਣ ਤੋਂ ਬਾਅਦ ਅਧਿਕਾਰੀ ਨਹੀਂ ਕਰਦੇ ਚੈਕਿੰਗ

ਜੇਕਰ ਵੇਖਿਆ ਜਾਵੇ ਤਾਂ ਇਸ ਮੇਲੇ ਦੀ ਪ੍ਰਵਾਨਗੀ ਦੇਣ ਵਾਲੇ ਅਧਿਕਾਰੀ ਵੀ ਮੇਲੇ ’ਚ ਜਾ ਕੇ ਮੇਲਾ ਪ੍ਰਬੰਧਕ ਵੱਲੋਂ ਲੋਕਾਂ ਦੀ ਸੇਫਟੀ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਤੱਕ ਨਹੀਂ ਲੈਂਦੇ। ਜਿਸ ਦਾ ਖਮਿਆਜ਼ਾ ਲੋਕਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈਂਦਾ ਹੈ। ਜੇਕਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਇਹੋ ਜਿਹੇ ਹਾਦਸੇ ਨਾ ਵਾਪਰਨ। ਅਧਿਕਾਰੀ ਵੀ ਪਰਮਿਸ਼ਨ ਦੇ ਕੇ ਆਪਣਾ ਪੱਲਾ ਝਾੜਦੇ ਨਜ਼ਰ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS